ਪਟਿਆਲਾ, ਮਈ 2019 ਪਟਿਆਲਾ ਦੇ ਐਸ.ਪੀ ਇੰਨਵੈਸਟੀਗੇਸਨ ਸ. ਹਰਮੀਤ ਸਿੰਘ ਹੁੰਦਲ ਨੇ ਅਪੀਲ ਕੀਤੀ ਹੈ ਕਿ ਮੁੱਖ ਮਾਰਗਾਂ 'ਤੇ ਧਰਨੇ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਮਰੀਜ਼ਾਂ ਤੇ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਟਿਆਲਾ ਰਾਜਪੁਰਾ ਸੜਕ 'ਤੇ ਲੱਗੇ ਧਰਨੇ ਕਾਰਨ ਵੀ ਮਰੀਜ਼ਾਂ ਤੇ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐੱਸ ਪੀ. ਹੁੰਦਲ ਨੇ ਕਿਹਾ ਅੱਜ ਪਟਿਆਲਾ ਸ਼ਹਿਰ ਵਿਖੇ ਪੀ.ਪੀ.ਐਸ.ਸੀ ਵੱਲੋਂ ਇਮਤਿਹਾਨ ਲਿਆ ਜਾ ਰਿਹਾ ਸੀ ਜਿਸ ਵਿੱਚ ਪੂਰੇ ਪੰਜਾਬ ਤੋਂ ਉਮੀਦਵਾਰ ਪਟਿਆਲਾ ਸ਼ਹਿਰ 'ਚ ਪੁੱਜੇ ਹੋਏ ਸਨ ਅਤੇ ਪਟਿਆਲਾ-ਰਾਜਪੁਰਾ ਮੁੱਖ ਮਾਰਗ 'ਤੇ ਲੱਗੇ ਧਰਨੇ ਕਾਰਨ ਪ੍ਰੀਖਿਆ ਦੇਣ ਆਏ ਉਮੀਦਵਾਰਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸ. ਹਰਮੀਤ ਸਿੰਘ ਹੁੰਦਲ ਨੇ ਅਪੀਲ ਕਰਦਿਆ ਕਿਹਾ ਕਿ ਅਜਿਹੇ ਧਰਨੇ ਮੁੱਖ ਮਾਰਗਾਂ 'ਤੇ ਨਾ ਲਗਾਏ ਜਾਣ ਕਿਉਂਕਿ ਅਜਿਹੇ ਧਰਨਿਆਂ ਨਾਲ ਐਮਰਜੈਸੀ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਅਤੇ ਮਰੀਜ਼ਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ ਉਨ੍ਹਾਂ ਕਿਹਾ ਕਿ ਚੰਡੀਗੜ੍ਹ-ਬਠਿੰਡਾ ਮਾਰਗ 'ਤੇ ਲੱਗੇ ਧਰਨੇ ਕਾਰਨ ਪੀ.ਜੀ.ਆਈ ਜਾਣ ਵਾਲੇ ਮਰੀਜ਼ਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਆਮ ਰਾਹਗੀਰਾਂ ਤੇ ਮਰੀਜ਼ਾਂ ਨੂੰ ਦਰਪੇਸ਼ ਆਉਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮਾਰਗਾਂ 'ਤੇ ਧਰਨੇ ਨਾ ਲਗਾਏ ਜਾਣ।