ਹਲਕੇ ਦਾਖੇ ਅੰਦਰ ਪੌਣੇ ਦੋ ਸੋ ਕਰੋੜ ਦੇ ਵਿਕਾਸ ਕਾਰਜ ਹੋਏ--ਕੈਪਟਨ ਸੰਧੂ

ਮੁੱਲਾਂਪੁੁਰ ਦਾਖਾ/ ਹੰਬੜਾਂ 01 ਫਰਵਰੀ (ਜਸਮੇਲ ਗ਼ਾਲਿਬ / ਸਤਵਿੰਦਰ ਸਿੰਘ ਗਿੱਲ ) – ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆ ਅੱਜ ਪਿੰਡ ਕੋਟਲੀ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਉਸਨੂੰ ਸਹੀ ਮਿਅਣੇ ਵਿਕਾਸ ਕਾਰਜ ਕਰਨ ਲਈ ਪੂਰੇ ਪੰਜ ਸਾਲ ਨਹੀਂ ਮਿਲੇ ਜੇਕਰ ਇੱਕ ਮੌਕਾ ਹਲਕਾ ਵਾਸੀਆਂ ਦੇ ਅਸ਼ੀਰਵਾਦ ਸਦਕਾ ਮਿਲ ਗਿਆ ਤਾਂ ਦੱਸਾਂਗੇ ਕਿ ਕਿਵੇ ਵਿਕਾਸ ਹੁੰਦਾ ਹੈ, ਪਰ ਫਿਰ ਵੀ ਉਨ੍ਹਾਂ ਹਲਕੇ ਦੇ ਪਿੰਡਾਂ ਲਈ ਪੋਣੇ ਦੋ ਸੋ ਕਰੋੜ ਬਕਾਇਦਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਲਿਆਂਦੇ ਹਨ। ਕੈਪਟਨ ਸੰਦੀਪ ਸਿੰਘ ਸੰਧੂ ਦੇ ਹਲਕਾ ਦਾਖਾ ਅੰਦਰ ਕਰਵਾਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ਼ਰੋਮਣੀ ਅਕਾਲੀ ਦਲ ਦਾ ਮੌਜ਼ੂਦਾਂ ਪੰਚਾਇਤ ਮੈਂਬਰ ਸੁਰਜੀਤ ਸਿੰਘ ਨੇ ਆਪਣੀ ਪਾਰਟੀ ਨੂੰ ਅਲਵਿਦਾ ਆਖ ਕੇ ਕੈਪਟਨ ਸੰਧੂ ਦੀ ਵਿੱਚ ਕਾਂਗਰਸ ਪਾਰਟੀ ਅੰਗਰ ਸਮੂਲੀਅਤ ਕਰ ਲਈ ਹੈ। 
              ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਕਾਸ ਕਾਰਜ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਫਿਰ ਵੀ ਫੈਸਲਾ ਤੁਸੀ ਕਰਨਾ ਹੈ, ਕਿਉਂਕਿ ਵਿਰੋਧੀਆਂ ਨੇ ਉਸ ਖਿਲਾਫ ਕਾਫੀ ਪ੍ਰੋਪਾਗੰਡਾ ਕੀਤਾ ਹੈ, ਪਰ ਤੁਸੀ ਜਾਣ ਗਏ ਹੋ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ। ਕੈਪਟਨ ਸੰਧੂ ਨੇ ਕਿਹਾ ਕਿ ਬੇਸ਼ੱਕ 2019 ਦੀ ਜਿਮਨੀ ਚੋਣ ਦੌਰਾਨ ਉਸਦਾ ਸਾਥ ਨਹੀਂ ਦਿੱਤਾ, ਪਰ ਮੈਂ ਹਲਕਾ ਛੱਡ ਕੇ ਨਹੀਂ ਗਿਆ ਤੁਹਾਡੇ ਵਿੱਚ ਰਹਿ ਕੇ ਵੱਡੇ ਬਹੁ-ਕਰੋੜੀ ਪ੍ਰੋਜੈਕਟ ਲਿਆਂਦੇ ਹਨ।
         ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਸਾਬਕਾ ਸਰਪੰਚ ਬਲਵੰਤ ਸਿੰਘ, ਸਾਬਕਾ ਸਰਪੰਚ ਗੁਰਬੰਤ ਸਿੰਘ ਕੋਟਲੀ, ਸਾਬਕਾ ਸਰਪੰਚ ਸੂਰਮਾ ਸਿੰਘ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਅਮਰ ਸਿੰਘ, ਪੰਜਾਬ ਸਿੰਘ, ਕੁਲਦੀਪ ਸਿੰਘ, ਬੱਗਾ ਸਿੰਘ, ਅਜਮੇਰ ਸਿੰਘ, ਗੁਰਬਚਨ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਅਤੇ ਮੱਘਰ ਸਿੰਘ ਆਦਿ ਹਾਜਰ ਸਨ।