You are here

ਪੰਚਾਇਤ ਤੋਂ ਖਫਾ ਪਿੰਡ ਬਿਰਕ ਵਾਸੀਆਂ ਨੇ ਸਵੱਦੀ ਕਲਾਂ ਨੂੰ ਜੋੜਦੀ ਸੜਕ ਬਨਾਉਣ ਚ ਅਣਗਹਿਲੀ ਵਰਤਣ ਵਾਲੇ ਠੇਕੇਦਾਰ ਖਿਲਾਫ ਕੀਤੀ ਕਾਰਵਾਈ ਦੀ ਮੰਗ

ਜਗਰਾਉਂ / ਚੋਕੀਮਾਨ 22 ਮਈ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸੂਬੇ ਚ ਕਾਂਗਰਸ ਅਤੇ ਅਕਾਲੀ ਸਰਕਾਰ ਨੂੰ ਕਰਾਰ  ਹਾਰ ਦੇਣ ਤੋਂ ਬਾਅਦ ਬਹੁਮੱਤ ਨਾਲ ਪੰਜਾਬ ਦੀ ਸਤਾ ਚ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਮਦ ਨੇ ਪੰਜਾਬ ਵਾਸੀਆਂ ਦੇ ਸੁੱਕੇ ਬਾਗ਼ ਹਰੇ ਕਰ ਦਿੱਤੇ ਸਨ ਸਭ ਨੂੰ ਇਸ ਸਰਕਾਰ ਤੋਂ ਖੂਬ ਆਸਾਂ ਸਨ ਪਰ ਹਲਕਾ ਦਾਖਾ ਦੇ ਸਰਹੱਦੀ ਪਿੰਡ ਬਿਰਕ ਦੇ ਭੁਲੇਖੇ ਉਸ ਵੇਲੇ ਦੂਰ ਹੁੰਦੇ ਨਜ਼ਰ ਆਏ ਜਦੋਂ ਪਿੰਡ ਬਿਰਕ ਤੋਂ ਸਵੱਦੀ ਕਲਾਂ ਨੂੰ ਜੋੜਦੀ ਲਿੰਕ ਰੋੜ ਤੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦੇ ਹੋਏ ਬਿਨਾਂ ਸਫ਼ਾਈ ਕੀਤੇ ਸੜਕ ਬਨਾਉਣ ਦਾ ਕਾਰਜ ਅਰੰਭਿਆ ਗਿਆ ਜਦੋਂ ਇਸ ਦਾ ਗਿਆ ਪਿੰਡ ਵਾਸੀਆਂ ਨੂੰ ਹੋਇਆ ਤਾਂ ਉਹਨਾਂ ਨੇ ਇਸ ਬਣ ਰਹੀ ਸੜਕ ਵਾਲੀ ਜਗਾ ਤੇ ਲਾਮਬੰਦ ਹੋਕੇ ਠੇਕੇਦਾਰ ਦਾ ਡਟਕੇ ਵਿਰੋਧ ਕਰਦੇ ਹੋਏ ਸੜਕ ਵਧੀਆ ਤਰੀਕੇ ਨਾਲ ਬਨਾਉਣ ਦੀ ਗੁਜਾਰਿਸ਼ ਕੀਤੀ ਅਤੇ ਕਿਹਾ ਕਿ ਜੇਕਰ ਇਸ ਲਿੰਕ ਰੋੜ ਤੇ ਇਸੇ ਤਰ੍ਹਾਂ ਕੰਮ ਹੁੰਦਾ ਹੈ ਤਾਂ ਉਹ ਇਸ ਸੜਕ ਦੇ ਕਾਰਜ ਨੂੰ ਨੇਪਰੇ ਨਹੀਂ ਚੜਣ ਦੇਣਗੇ ! ਇਸ ਸਮੇਂ ਮੌਕੇ ਤੇ ਪਹੁੰਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਤਪਾਲ ਸਿੰਘ ਵਿਰਕ,ਮਹਿੰਦਰ ਸਿੰਘ ਵਿਰਕ,ਗੋਗੀ ਚੱਕੀ ਵਾਲਾ,ਬਿੰਦਰ ਫੌਜੀ, ਗੁਰਪ੍ਰੀਤ ਸਿੰਘ ਉੱਭੀ,ਸ਼ਿੰਦਾ ਵਿਰਕ ਅਤੇ ਸਾਬਕਾ ਕਬੱਡੀ ਖਿਡਾਰੀ ਚੈਨਾ ਵਿਰਕ ਨੇ ਕਿਹਾ ਕਿ ਇਸ ਸਾਰੀ ਘਟਨਾ ਬਾਰੇ ਅਸੀਂ ਪਿੰਡ ਦੀ ਪੰਚਾਇਤ ਨੂੰ ਜਾਣਕਾਰੀ ਦੇ ਚੁੱਕੇ ਹਾਂ ਪਰ ਪੰਚਾਇਤ ਦਾ ਕੋਈ ਵੀ ਪੰਚ ਜਾ ਸਰਪੰਚ ਆਪਣੇ ਫ਼ਰਜ਼ਾਂ ਨੂੰ ਪਛਾਣਦਾ ਇੱਥੇ ਨਹੀਂ ਆਇਆ ,ਉਹਨਾਂ ਕਿਹਾ ਕਿ ਜੇਕਰ ਜੋ ਪੰਚਾਇਤ ਅਸੀ ਪਿੰਡ ਦੇ ਵਿਕਾਸ ਕਾਰਜਾਂ ਲਈ ਚੁੱਭੀ ਸੀ ਉਹ ਪੰਚਾਇਤ ਹੀ ਪਿੰਡ ਲਈ ਵਿਨਾਸ਼ਕਾਰੀ ਸਿੱਧ ਹੋ ਰਹੀ ਹੈ । ਇਸ ਸਮੇ ਮੌਕੇ ਤੇ ਇਕੱਤਰ ਹੋਏ ਪੱਤਵੰਤਿਆ ਨੇ ਕਿਹਾ ਕਿ ਜੇਕਰ ਇਹ ਸੜਕ ਬਣੇਗੀ ਤੇ ਵਧੀਆ ਤਰੀਕੇ ਨਾਲ ਨਹੀਂ ਤੇ ਫੇਰ ਇਸ ਕੰਮ ਨੂੰ ਰੋਕ ਦਿੱਤਾ ਜਾਵੇਗਾ ,ਮੌਕੇ ਤੇ ਪਹੁੰਚੇ ਜੇਈ ਅਤੇ ਠੇਕੇਦਾਰ ਨੇ ਆਪਣੀ ਅਣਗਿਹਲੀ ਨੂੰ ਸਵੀਕਾਰਦੇ ਹੋਏ ਇਸ ਸੜਕ ਨੂੰ ਵਧੀਆ ਤਰੀਕੇ ਨਾਲ ਬਨਾਉਣ ਦਾ ਵਾਅਦਾ ਕੀਤਾ । ਇਸ ਸਾਂਝੇ ਕੰਮ ਵਿਚ ਪੰਚਾਇਤ ਦੇ ਕਿਸੇ ਵੀ ਮੈਂਬਰ ਦੇ ਨਾਂ ਪਹੁੰਚਣ ਤੇ ਨਗਰ ਨਿਵਾਸੀਆ ਨੇ ਪੰਚਾਇਤ ਨੂੰ ਰੱਜਕੇ ਲਾਹਨਤਾ ਪਾਈਆਂ ਅਤੇ ਪਿੰਡ ਵਾਸੀ ਉਹਨਾਂ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਵਾਸੀਆਂ ਵਲੋ ਕੀਤੇ ਇਸ ਸ਼ਲਾਘਾਯੋਗ ਕਾਰਜ ਦਾ ਲੋਕ ਸਾਥ ਦਿੰਦੇ ਨੇ ਜਾ ਫੇਰ ਚੁੱਪ ਕਰਕੇ ਘਰਾਂ ਵਿੱਚ ਬੈਠਣਗੇ। ਸਤਪਾਲ ਸਿੰਘ ਅਤੇ ਕਬੱਡੀ ਖਿਡਾਰੀ ਚੈਨ ਵਿਰਕ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਸੜਕ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ।