550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ 27 ਸਤੰਬਰ ਤੋਂ

ਅੰਮ੍ਰਿਤਸਰ,ਮਈ 2019  (ਜਨ ਸ਼ਕਤੀ ਨਿਊਜ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਚੀਫ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਵਿਸ਼ਵ ਸਿੱਖ ਵਿਿਦਅਕ ਕਾਨਫ਼ਰੰਸ ਦਾ ਮੁੱਖ ਮਕਸਦ ਵਿਸ਼ਵ ਭਰ ਦੇ ਸਿੱਖ ਵਿਦਵਾਨਾਂ ਤੇ ਸਿੱਖ ਸੰਸਥਾਵਾਂ ਨੂੰ ਇਕ ਪਲੇਟ ਫਾਰਮ ਤੇ ਲਿਆਉਣਾ ਹੈ। ਇਹ ਪ੍ਰਗਟਾਵਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਨੇ ਅੱਜ ਇਥੇ ਮੁੱਖ ਦਫ਼ਤਰ ਵਿਖੇ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੀ ਵਿਸ਼ੇਸ਼ ਇੱਕਤਰਤਾ ਮੌਕੇ ਕੀਤਾ। ਇਸ ਇਕੱਤਰਤਾ ਮੌਕੇ ਦੀਵਾਨ ਵਲੋਂ 27 ਤੋਂ 29 ਸਤੰਬਰ ਤੱਕ ਕਰਵਾਈ ਜਾਣ ਵਾਲੀ ਚੀਫ਼ ਖ਼ਾਲਸਾ ਦੀਵਾਨ 67ਵੀਂ ਵਿਸ਼ਵ ਸਿੱਖ ਵਿਿਦਅਕ ਕਾਨਫ਼ਰੰਸ ਦੌਰਾਨ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ ਗਈ।  ਇਸ ਮੌਕੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਕਾਨਫਰੰਸ ਦੌਰਾਨ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਤਿੰਨ ਦਿਨਾਂ ਕਾਨਫ਼ਰੰਸ ਦਾ ਅਗਾਜ 27 ਸਤੰਬਰ ਨੂੰ ਹੋਵੇਗਾ ਜਿਸ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲਾਗੋਵਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਣਗੇ।  ਉਨ•ਾਂ ਕਿਹਾ ਕਿ ਸੰਗਤ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਦੇ ਮਨੋਰਥ ਨਾਲ ਦੀਵਾਨ ਵਲੋਂ ਗੁਰੂ ਨਾਨਕ ਸਟੇਡੀਅਮ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਰਵਾਨਾ ਕੀਤਾ ਜਾਵੇਗਾ ਙ ਬਾਅਦ ਦੁਪਹਿਰ ਵਾਤਾਵਰਨ ਤੇ ਕੁਦਰਤੀ ਸਾਧਨ, ਪੁਸਤਕ ਪ੍ਰਦਰਸ਼ਨੀ, ਸਿੱਖ ਇਤਿਹਾਸ ਅਤੇ ਚਿੱਤਰਕਾਰੀ, ਤੰਤੀ ਸਾਜ ਤੇ ਸ਼ਸਤਰ ਪ੍ਰਦਰਸ਼ਨੀ, ਐਜੂਕੇਸ਼ਨ ਟੈਕਨਾਲਿਜੀ ਅਤੇ ਆਈ. ਸੀ. ਟੀ. ਵਿਿਸ਼ਆਂ ਤੇ ਨੁਮਾਇਸ਼ਾਂ ਦਾ ਉਦਘਾਟਨ ਕੀਤਾ ਜਾਵੇਗਾ ਤੇ ਦੇਰ ਸ਼ਾਮ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ। ਉਨ•ਾਂ ਦੱਸਿਆ ਕਿ ਕਾਨਫ਼ਰੰਸ ਦੇ ਦੂਜੇ ਦਿਨ ਸੈਮੀਨਾਰ ਕਰਵਾਏ ਜਾਣਗੇ ਜਿਸ ਦੌਰਾਨ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਦਰਸ਼ਨ, ਸਿੱਖੀ ਸਬੰਧਿਤ ਵਿਿਦਆ ਅਤੇ ਗੁਰਦੁਆਰਿਆਂ ਵਿਚ ਟੈਕਨਾਲੋਜੀ ਦੀ ਭੂਮਿਕਾ, ਗੁਰਮਤਿ ਕੈਂਪਾਂ ਦਾ ਸਿੱਖੀ ਪ੍ਰਚਾਰ ਪ੍ਰਸਾਰ ਵਿਚ ਯੋਗਦਾਨ, ਰੋਲ ਆਫ ਸਿੱਖ ਚੇਅਰਜ ਇਨ ਗਲੋਬਲ ਯੁਨੀਵਰਸਿਟੀਜ, ਇਸਤਰੀਆਂ/ਪੱਤਰਕਾਰੀ ਵਿਿਸ਼ਆਂ ਤੇ ਸੈਮੀਨਾਰ ਹੋਣਗੇ। ਉਪਰੰਤ ਕਵੀ ਦਰਬਾਰ, ਢਾਡੀ ਦਰਬਾਰ ਅਤੇ ਧਾਰਮਿਕ ਲਾਈਟ ਐਾਡ ਸਾਉਂਡ ਸ਼ੋਅ ਕਰਵਾਇਆ ਜਾਵੇਗਾ। ਡਾ: ਢਿੱਲੋਂ ਨੇ ਦੱਸਿਆ ਕਿ ਕਾਨਫਰੰਸ ਦੇ ਅਖੀਰਲੇ ਦਿਨ ਸੋਵੀਨਰ ਅਤੇ ਵਿਸ਼ਵ ਸਿੱਖ ਸੰਸਥਾਵਾਂ ਦੀ ਡਾਇਰੈਕਟਰੀ ਰਲੀਜ ਕੀਤੀ ਜਾਵੇਗੀ ਤੇ ਦੀਵਾਨ ਵਲੋਂ ਪੰਥ ਦੀਆਂ ਉੱਚ ਸ਼ਖ਼ਸੀਅਤਾਂ ਦੇ ਸਨਮਾਨ ਸਮਾਰੋਹ ਦੇ ਨਾਲ-ਨਾਲ ਕਾਨਫ਼ਰੰਸ ਦੇ ਮਤੇ ਪੜ•ੇ ਜਾਣਗੇ । ਇਸ ਮੌਕੇ ਸੰਤੋਖ ਸਿੰਘ ਸੇਠੀ, ਡਾ: ਸੂਬਾ ਸਿੰਘ, ਵਧੀਕ ਸਕੱਤਰ ਅਵਤਾਰ ਸਿੰਘ, ਰਜਿੰਦਰ ਸਿੰਘ ਮਰਵਾਹਾ, ਟੀ. ਐਸ. ਚਾਹਲ, ਸਰਬਜੀਤ ਸਿੰਘ ਛੀਨਾ, ਅਜਾਇਬ ਸਿੰਘ ਅਭਿਆਸੀ, ਜੋਗਿੰਦਰ ਸਿੰਘ ਅਰੌੜਾ, ਅਜੀਤ ਸਿੰਘ ਬਸਰਾ, ਸਵਰਨ ਸਿੰਘ ਖਾਲਸਾ, ਪ੍ੰਿ: ਡਾ: ਧਰਮਵੀਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।