ਗਿ੍ਫ਼ਤਾਰ ਮੁਲਜ਼ਮਾਂ ਕੋਲੋਂ ਅਸਲੀ ਤੇ ਨਕਲੀ ਰਿਵਾਲਵਰ ਬਰਾਮਦ
ਮਾਮਲਾ ਨੌਜਵਾਨ ਨੂੰ ਘੇਰ ਕੇ ਕੁੱਟਣ ਦਾ
ਸੰਜੀਵ ਗੁਪਤਾ, ਜਗਰਾਓਂ
ਜਗਰਾਓਂ ਦੇ ਪਿੰਡ ਢੋਲਣ ਦੇ ਖੇਡ ਮੈਦਾਨ ਨੇੜੇ 57 ਦਿਨ ਪਹਿਲਾਂ ਅਖਾੜਾ ਪਿੰਡ ਦੇ ਨੌਜਵਾਨ ਨੂੰ ਘੇਰ ਕੇ ਬੇਰਹਿਮੀ ਨਾਲ ਲਹੂ-ਲੁਹਾਣ ਕਰ ਕੇ ਹਵਾਈ ਫਾਇਰਿੰਗ ਕਰਨ ਵਾਲੇ ਚਾਰਾਂ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ। ਗਿ੍ਫਤਾਰ ਕੀਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ, ਲੜਾਈ, ਡਾਕਾ ਸਮੇਤ ਦਰਜਨਾਂ ਮੁਕੱਦਮੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਬੀਤੀ 22 ਜਨਵਰੀ ਨੂੰ ਅਖਾੜਾ ਵਾਸੀ ਗੁਰਤੇਜ ਸਿੰਘ ਪੁੱਤਰ ਨਛੱਤਰ ਸਿੰਘ ਆਪਣੇ ਮੋਟਰਸਾਈਕਲ 'ਤੇ ਢੋਲਣ ਤੋਂ ਅਖਾੜਾ ਨੂੰ ਆ ਰਿਹਾ ਸੀ। ਇਸੇ ਦੌਰਾਨ ਉਸ ਨੂੰ ਢੋਲਣ ਦੇ ਖੇਡ ਮੈਦਾਨ ਕੋਲ ਸੁਖਦੀਪ ਸਿੰਘ ਉਰਫ ਮੋਗਲੀ ਪੁੱਤਰ ਮਲਕੀਤ ਸਿੰਘ, ਹਰਮਨਜੋਤ ਸਿੰਘ ਪੁੱਤਰ ਹਰਬੰਸ ਸਿੰਘ ਤੇ ਰਾਜਵਿੰਦਰ ਸਿੰਘ ਅਤੇ ਉਸ ਦੇ ਭਰਾ ਕਮਲਜੀਤ ਸਿੰਘ ਪੁੱਤਰਾਨ ਈਸ਼ਰ ਸਿੰਘ ਨੇ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਉਤਮ ਸਿੰਘ ਨੂੰ ਘੇਰ ਕੇ ਉਸ ਦੀ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਪਿਸਤੌਲ ਦੇ ਹਵਾਈ ਫਾਇਰ ਕੀਤੇ। ਇਸ ਦੌਰਾਨ ਸਾਰਿਆਂ ਨੇ ਮਿਲ ਕੇ ਉਸ ਦਾ ਮੋਟਰਸਾਈਕਲ ਵੀ ਤੋੜ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਸੁਖਦੀਪ ਸਿੰਘ ਉਰਫ ਮੋਗਲੀ, ਹਰਮਨਜੋਤ ਤੇ ਰਾਜਵਿੰਦਰ ਸਿੰਘ ਨੂੰ ਗਿ੍ਫਤਾਰ ਕਰ ਕੇ ਉਨ੍ਹਾਂ ਤੋਂ ਇਕ ਦੇਸੀ ਪਿਸਤੌਲ ਨਾਜਾਇਜ਼ ਤੇ ਇਕ ਅਸਲੀ ਪਿਸਤੌਲ ਵਰਗਾ ਖਿਡੌਣਾ ਪਿਸਤੌਲ ਬਰਾਮਦ ਕਰ ਲਿਆ। ਐੱਸਐੱਸਪੀ ਸੋਹਲ ਨੇ ਦੱਸਿਆ ਕਿ ਗਿ੍ਫਤਾਰ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
2 ਦਸੰਬਰ 2016 ਨੂੰ ਥਾਣਾ ਦਾਖਾ ਵਿਖੇ ਦਰਜ ਮੁਕੱਦਮਾ
4 ਦਸੰਬਰ 2016 ਨੂੰ ਥਾਣਾ ਦਾਖਾ ਵਿਖੇ ਕੁੱਟਮਾਰ ਕਰਨ ਦਾ ਮੁਕੱਦਮਾ
5 ਦਸੰਬਰ 2016 ਨੂੰ ਇਰਾਦਾ ਕਤਲ ਦਾ ਥਾਣਾ ਦਾਖਾ ਵਿਖੇ ਦਰਜ ਮੁਕੱਦਮਾ
19 ਦਸੰਬਰ 2017 'ਚ ਇਰਾਦਾ ਕਤਲ ਦਾ ਪਰਚਾ
3 ਦਸੰਬਰ 2018 ਨੂੰ ਥਾਣਾ ਸਦਰ ਜਗਰਾਓਂ ਵਿਖੇ ਕੁੱਟਮਾਰ ਦਾ ਪਰਚਾ
23 ਅਕਤੂਬਰ 2020 ਨੂੰ ਥਾਣਾ ਸਦਰ ਵਿਖੇ ਲੜਾਈ-ਝਗੜੇ ਦਾ ਪਰਚਾ
22 ਜਨਵਰੀ 2021 ਨੂੰ ਥਾਣਾ ਸਦਰ ਜਗਰਾਓਂ ਵਿਖੇ ਇਰਾਦਾ ਕਤਲ ਤੇ ਲੜਾਈ ਝਗੜੇ ਦਾ ਪਰਚਾ
21 ਨਵੰਬਰ, 2012 ਨੂੰ ਥਾਣਾ ਸਿਟੀ ਵਿਖੇ ਲੜਾਈ ਝਗੜੇ ਦਾ ਪਰਚਾ
ਹਰਮਨਜੋਤ ਖ਼ਿਲਾਫ਼ ਦਰਜ ਮੁਕੱਦਮੇ
23 ਅਕਤੂਬਰ 2020 ਨੂੰ ਥਾਣਾ ਸਦਰ ਜਗਰਾਓਂ ਵਿਖੇ ਲੜਾਈ-ਝਗੜੇ 'ਚ ਮੁਕੱਦਮਾ ਦਰਜ ਹੋਇਆ
22 ਜਨਵਰੀ 2021 ਨੂੰ ਥਾਣਾ ਸਦਰ ਜਗਰਾਓਂ ਵਿਖੇ ਇਰਾਦਾ ਕਤਲ ਤੇ ਲੜਾਈ ਝਗੜੇ ਦਾ ਪਰਚਾ
ਰਾਜਵਿੰਦਰ ਖ਼ਿਲਾਫ਼ ਮੁਕੱਦਮੇ ਦਰਜ
23 ਅਕਤੂਬਰ 2020 ਨੂੰ ਥਾਣਾ ਸਦਰ ਜਗਰਾਓਂ ਵਿਖੇ ਲੜਾਈ ਝਗੜੇ 'ਚ ਕਰਾਸ ਕੇਸ
22 ਜਨਵਰੀ 2021 ਨੂੰ ਥਾਣਾ ਸਦਰ ਵਿਖੇ ਲੜਾਈ-ਝਗੜੇ ਤੇ ਅਸਲਾ ਐਕਟ ਦਾ ਮੁਕੱਦਮਾ
2 ਦਸੰਬਰ 2016 'ਚ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ
18 ਜੂਨ 2017 'ਚ ਲੜਾਈ ਝਗੜੇ ਦਾ ਪਰਚਾ
ਸੁਖਦੀਪ ਸਿੰਘ ਉਰਫ ਮੋਗਲੀ ਖ਼ਿਲਾਫ਼ ਦਰਜ ਮੁਕੱਦਮੇ
15 ਸਤੰਬਰ, 2019 'ਚ ਜ਼ੇਰੇ ਧਾਰਾ 346 ਭ/ਦ ਅਧੀਨ ਪਰਚਾ
23 ਅਕਤੂਬਰ 2020 ਨੂੰ ਥਾਣਾ ਸਦਰ ਜਗਰਾਓਂ ਵਿਖੇ ਲੜਾਈ ਝਗੜੇ ਦਾ ਪਰਚਾ
22 ਜਨਵਰੀ, 2021 ਨੂੰ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਪਰਚਾ