ਜਗਰਾਉ 28 ਅਕਤੂਬਰ (ਅਮਿਤਖੰਨਾ) ਰਾਏਕੋਟ ਰੋਡ ਉਪਰ ਢੋਲਣ ਪਿੰਡ ਦੇ ਕਰੀਬ ਇੱਕ ਕੰਬਾਈਨ ਅਤੇ ਟਰੱਕ ਦੀ ਆਹਮੋ ਸਾਹਮਣੇ ਜਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਜਾਨਲੇਵਾ ਹਾਦਸੇ ਵਿੱਚ ਕੰਬਾਈਨ ਚਾਲਕ ਜਗਸੀਰ ਸਿੰਘ ਦੀ ਮੌਤ ਹੋ ਗਈ। ਜਦ ਕਿ ਟਰੱਕ ਡਰਾਈਵਰ ਵੀ ਗੰਭੀਰ ਜਖਮੀ ਹੋ ਗਿਆ।ਮਰਨ ਵਾਲੇ ਡਰਾਈਵਰ ਦੇ ਭਰਾ ਜੀਵਨ ਰਾਮ ਪੁੱਤਰ ਬਾਰਾਚੰਦ ਵਾਸੀ ਬਾਦਸਾਹਪੁਰ ਜਿਲਾ ਸੰਗਰੂਰ ਨੇ ਦੱਸਿਆ ਕਿ ਉਸ ਦਾ ਭਰਾ ਕੰਬਾਈਨ ਚਲਾਉਨ ਦਾ ਕੰਮ ਕਰਦਾ ਹੈ ਅਤੇ ਉਹ ਆਪਣੀ ਕੰਬਾਈਨ ਉੱਪਰ ਆਪਣੇ ਸਾਥੀਆਂ ਨਾਲ ਕਾਲਾ ਸੰਘੀਆਂ ਤੋਂ ਰਾਏਕੋਟ ਵੱਲ ਨੂੰ ਜਾ ਰਹੇ ਸਨ। ਅਖਾੜੇ ਵਾਲੀ ਨਹਿਰ ਦਾ ਪੁਲ ਪਾਰ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਅੱਗੋਂ ਇੱਕ ਤੇਜ ਰਫਤਾਰ ਟਰੱਕ ਜੋ ਕੀ ਰਾਏਕੋਟ ਸਾਈਡ ਤੋਂ ਆ ਰਿਹਾ ਸੀ। ਜਿਸ ਦੇ ਡਰਾਈਵਰ ਨੇ ਬੜੀ ਲਾਪਰਵਾਹੀ ਨਾਲ ਟਰੱਕ ਨੰਬਰ ਆਰ ਜੇ 31 ਜੀ ਏ 2076 ਕੰਬਾਈਨ ਵਿੱਚ ਠੋਕ ਦਿੱਤਾ। ਜਿਸ ਨਾਲ ਕੰਬਾਈਨ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ। ਜਿਸ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਇਸ ਹਾਦਸੇ ਦੇ ਦੋਸ਼ੀ ਟਰੱਕ ਡਰਾਈਵਰ ਦੇ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਧਾਰਾ 304-A, 279,427, 337, 338 ਆਈਪੀਸੀ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਟੱਕਰ ਵਿੱਚ ਕੰਬਾਈਨ ਅਤੇ ਟਰੱਕ ਦਾ ਭਾਰੀ ਨੁਕਸਾਨ ਹੋਇਆ ਹੈ।