ਚੰਡੀਗੜ੍ਹ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)- ਐਤਵਾਰ ਨੂੰ 871 ਮਰੀਜ਼ ਪਾਜ਼ੇਟਿਵ ਦਰਜ ਹੋਏ ਅਤੇ 23 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ 1004 ਲੋਕ ਇਨਫੈਕਟਿਡ ਅਤੇ 21 ਲੋਕਾਂ ਦੀ ਮੌਤ ਹੋਈ ਸੀ। ਐਤਵਾਰ ਨੂੰ ਸਭ ਤੋਂ ਜ਼ਿਆਦਾ ਮਰੀਜ਼ ਇਕ ਵਾਰ ਫਿਰ ਲੁਧਿਆਣਾ ਵਿਚ 226 ਮਿਲੇ। ਇੱਥੇ 10 ਲੋਕਾਂ ਦੀ ਮੌਤ ਵੀ ਕੋਰੋਨਾ ਦੇ ਕਾਰਨ ਹੋਈ ਹੈ। ਪਟਿਆਲਾ ਵਿਚ ਵੀ ਐਤਵਾਰ ਨੂੰ 152 ਲੋਕ ਇਨਫੈਕਟਿਡ ਪਾਏ ਗਏ। ਇੱਥੇ ਇਕ ਵਿਅਕਤੀ ਦੀ ਮੌਤ ਹੋਈ ਹੈ। ਜਲੰਧਰ ਵਿਚ ਐਤਵਾਰ ਨੂੰ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਸਭ ਤੋਂ ਘੱਟ 34 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇੱਥੇ ਵੀ ਇਕ ਮਰੀਜ਼ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਪੰਜਾਬ ਵਿੱਚ ਲੁਧਿਆਣਾ ਜਿਲੇ ਦੀ ਸਥਿਤੀ ਗੰਭੀਰ ਬਣੀ ਹੋਈ ਹੈ।