ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ ਹੋਇਆ 

ਡਾ ਵਰਿੰਦਰ ਕੁਮਾਰ ਚੁਣੇ ਗਏ ਦਸਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ 

 

ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸੋਹੀ)    

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ ।

ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਸੁਨਾਮ ਦਾ ਸਾਲਾਨਾ ਇਜਲਾਸ ਹੋਇਆ, ਜਿਸ ਵਿਚ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ,ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ,ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ,ਆਦਿ ਆਗੂ ਸ਼ਾਮਲ ਹੋਏ। ਇਸ ਸਾਲਾਨਾ ਇਜਲਾਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕਸ਼ਮੀਰੀ ਹਸਪਤਾਲ ਦੇ ਪ੍ਰਸਿੱਧ ਡਾ ਅੰਸ਼ਮਨ ਫੂਲ ਤੇ ਵਨਾਈਕ ਹਸਪਤਾਲ ਦੇ ਮਸ਼ਹੂਰ ਡਾ ਰਾਜੀਵ ਜਿੰਦਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਭਰਾ ਛੋਟੇ ਕਸ਼ਮੀਰ ਸਿੰਘ ਦੁਆਬਾ ਦੀ ਅਚਾਨਕ ਮੌਤ ਤੇ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਅਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ  ਨੇ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਸਮੇਂ ਸਮੇਂ ਤੇ ਲਾਗੂ ਕੀਤੇ ਗਏ ਨਿਯਮਾਂ ਦੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ । ਜਨਰਲ ਸਕੱਤਰ ਡਾ ਧਰਵਿੰਦਰ ਕੁਮਾਰ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ । ਪ੍ਰਧਾਨ ਡਾ ਵਰਿੰਦਰ ਕੁਮਾਰ ਪੱਪਲ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਰਮੇਸ਼ ਕੁਮਾਰ ਗੋਇਲ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਡਾ.ਅਮਰਜੀਤ ਸਿੰਘ ਜ਼ਿਲ੍ਹਾ ਵਿੱਤ ਸਕੱਤਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਲਈ ਹਮੇਸ਼ਾਂ ਤੱਤਪਰ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਸੁਨਾਮ ਦੇ ਬਹੁਤ ਰਿਣੀ ਹਨ, ਜਿਨ੍ਹਾਂ ਨੇ ਜਥੇਬੰਦੀ ਲਈ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾਂ ਪਹਿਲ ਕੀਤੀ ਹੈ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।

ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਅਤੇ ਜਥੇਬੰਦੀ ਲਈ ਕੰਮ ਕਰਨ ਵਾਲੇ ਸੂਬਾ ਆਗੂਆਂ ਦਾ, ਜ਼ਿਲ੍ਹਾ ਆਗੂਆਂ ਦਾ ,ਬਲਾਕ  ਬਲਾਕ ਸੁਨਾਮ ਦੇ ਡਾਕਟਰਾਂ ਦਾ ਅਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੁੱਖ ਮਹਿਮਾਨਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।

ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ। ਜਿਸ ਵਿਚ 10 ਵੀਂ ਵਾਰ ਸਰਬਸੰਮਤੀ ਨਾਲ  ਡਾ. ਵਰਿੰਦਰ ਕੁਮਾਰ ਪਪਲਾ ਨੂੰ ਬਲਾਕ ਪ੍ਰਧਾਨ , ਡਾ.ਧਰਵਿੰਦਰ ਕੁਮਾਰ ਨੂੰ ਬਲਾਕ ਸਕੱਤਰ ,ਡਾ,ਰਮੇਸ਼ ਕੁਮਾਰ ਗੋਇਲ  ਨੂੰ ਬਲਾਕ ਖਜ਼ਾਨਚੀ,ਡਾ ਰਾਜੇਸ਼ ਕੁਮਾਰ ਵਰਮਾ ਨੂੰ ਸੀਨੀਅਰ ਮੀਤ  ਪ੍ਰਧਾਨ ,ਡਾ.ਦੀਦਾਰ ਸਿੰਘ ਨੂੰ ਜੁਆਇੰਟ ਖਜ਼ਾਨਚੀ,ਚੇਅਰਮੈਨ ਡਾ.ਕ੍ਰਿਸ਼ਨ ਕੁਮਾਰ ,ਡਾ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਡਾ ਰਜੇਸ਼ ਪੰਮੀ ਨੂੰ ਜ਼ਿਲ੍ਹਾ ਕਮੇਟੀ ਮੈਂਬਰ, ਡਾ .ਹਰਦੇਵ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ । 

 ਬਲਾਕ ਸੁਨਾਮ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ  ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੀ ਵੱਧ ,ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਡਾ ਗੁਰਮੀਤ ਸਿੰਘ, ਡਾ ਨਾਜ਼ਰ ਸਿੰਘ ,ਡਾ ਬਿਕਰਮ ਸਿੰਘ, ਡਾ ਨਰਿੰਦਰ ਸਿੰਘ ਡਾ ਆਕਾਸ਼ ਦੀਪ, ਡਾ ਅਜੈਬ ਸਿੰਘ, ਡਾ ਗਗਨ ,ਡਾ ਸਤਨਾਮ ਸਿੰਘ ,ਡਾ ਲਾਲ ਸਿੰਘ ,ਡਾ ਨਰਿੰਦਰ ਸਿੰਘ ਡਾ ਹਰਦੇਵ ਸਿੰਘ, ਡਾ ਜਗਜੈਨ ਸਿੰਘ  ਆਦਿ ਹਾਜ਼ਰ ਸਨ ।  

ਅਖੀਰ ਵਿੱਚ ਪ੍ਰਧਾਨ ਡਾ.ਵਰਿੰਦਰ ਕੁਮਾਰ ਪਪਲਾ,ਸਕੱਤਰ ਡਾ ਧਰਮਿੰਦਰ ਕੁਮਾਰ,ਵਿੱਤ ਸਕੱਤਰ ਡਾ.ਰਾਜੇਸ਼ ਕੁਮਾਰ ਗੋਇਲ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।