ਸ਼ੇਰ-ਏ-ਪੰਜਾਬ ਖਾਲਸਾ ਰਾਜ ਵੱਲੋਂ 14 ਜਨਵਰੀ ਨੂੰ ਝਾਂਸੀ ਰਾਣੀ ਚੌਕ ਵਿਖੇ ਧਰਨਾ

ਜਗਰਾਉਂ, ਜਨਵਰੀ- 2021( ਗੁਰਕੀਰਤ ਜਗਰਾਉਂ/  ਮਨਜਿੰਦਰ ਗਿੱਲ )

ਕੇਂਦਰ ਸਰਕਾਰ ਦੇ ਬਣਾਏ  ਕਾਲ਼ੇ ਕਾਨੂੰਨਾਂ ਖਿਲਾਫ਼ ਖਾਲਸਾ ਰਾਜ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਵਿਉਪਾਰੀਆਂ ਦੇ ਅੰਦੋਲਨ ਨੂੰ ਕਮਜ਼ੋਰ ਕਰਕੇ ਖਤਮ ਕਰਨ ਦੀ ਸਾਜ਼ਿਸ਼ ਨੂੰ ਮੁੱਖ ਰੱਖਦਿਆਂ ਸ਼ੇਰੇ ਪੰਜਾਬ ਖਾਲਸਾ ਦਲ ਵਲੋਂ ਮਿਤੀ 14 ਜਨਵਰੀ 2021 ਦਿਨ ਵੀਰਵਾਰ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਵਿਸ਼ਾਲ ਧਰਨਾ ਝਾਂਸੀ ਰਾਣੀ ਚੌਕ ਜਗਰਾਉਂ ਵਿੱਚ ਦੁਪਹਿਰੇ ਇੱਕ ਵਜੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਪੂਰੇ ਇਲਾਕੇ ਦੇ ਕਿਸਾਨ ਮਜ਼ਦੂਰ ਅਤੇ ਵਿਉਪਾਰੀ ਵਰਗ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਿ ਆਉ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਪੰਜਾਬ ਹਰਿਆਣਾ ਅਤੇ ਦੂਸਰਿਆਂ ਸੂਬਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਜਨ ਅੰਦੋਲਨ ਬਣਾਉਣ ਵਾਲਿਆਂ ਦਾ ਸਾਥ ਦੇਣ ਲਈ ਹੁੱਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਹਰ ਪੰਜਾਬੀ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣਾ ਆਪਣਾ ਯੋਗਦਾਨ ਪਾ ਸਕੀਏ ਅੱਜ ਮੌਕੇ ਦੀਆਂ ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ ਦੀ ਵਕਾਲਤ ਕਰਕੇ ਕਾਲ਼ੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਹਿਮਤੀ ਦੇ ਕੇ ਪੰਜਾਬ ਦੇ ਕਿਸਾਨਾਂ ਨਾਲ ਹੀ ਨਹੀਂSC,ST&OBC ਅਤੇ ਆੜਤੀਆਂ ਵਿਉਪਾਰੀਆਂ ਤੇ ਪੂਰੇ ਪੰਜਾਬ ਵਾਸੀਆਂ ਨਾਲ ਧੋਖਾ ਕਰ ਕੇ ਫਿਰ ਵੀ ਆਪੋ-ਆਪਣੀ ਡਫਲੀ ਵਜਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਇਸ ਲਈ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਇਸ ਧਰਨੇ ਵਿੱਚ ਵੱਧ ਤੋਂ ਵੱਧ ਪੁੰਹਚ ਕੇ ਕਿਸਾਨ ਅੰਦੋਲਨ ਦਾ ਹਿੱਸਾ ਬਣੀਏ।