ਕਿਸਾਨੀ ਸੰਘਰਸ਼ ਦੇ ਵਿਚ ਸ਼ਹੀਦ ਹੋਏ ਜਨਕ ਰਾਜ ਦੇ ਪਰਿਵਾਰ ਨੂੰ ਚੈੱਕ ਸੌਂਪਿਆ।

ਧਨੌਲਾ/ਬਰਨਾਲਾ-ਦਸੰਬਰ 2020  (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।  ਹਿੰਦੁਸਤਾਨ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਇਨ੍ਹਾਂ ਲੀਡਰਾਂ ਦੇ ਕਾਰਨ ਸ਼ਹੀਦੀਆਂ ਦੇ ਰਿਹਾ ਹੈ।ਕੜਾਕੇ ਦੀ ਅਤੇ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨੀ ਸੰਘਰਸ਼ ਚ ਜਨਕ ਰਾਜ ਨੇ ਆਪਣੀ ਸ਼ਹੀਦੀ ਪਾਈ ਜੋ ਕਿ ਇਨ੍ਹਾਂ ਪੈਸਿਆਂ ਦੇ ਨਾਲ ਸ਼ਹੀਦੀ ਦਾ ਮੁੱਲ ਨਹੀਂ ਮੋੜਿਆ ਜਾਣਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਬਾਬਾ ਟੇਕ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ  25 ਹਜ਼ਾਰ ਦਾ ਚੈੱਕ ਜਨਕ ਰਾਜ ਦੀ ਪਤਨੀ ਨੂੰ ਸੌਂਪਿਆ ।ਇਸ ਸਮੇਂ ਐਡਵੋਕੇਟ ਦਲਵੀਰ ਸਿੰਘ ਮਾਹਲ ਨੇ ਕਿਹਾ ਕਿ ਜਿੰਨਾ ਰੀਡਰਾਂ ਦੇ ਸਿਰ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਰਾਜ ਕਰਨਾ ਸੀ ਅੱਜ ਉਹੀ ਰੀਡਰ ਕਿਸਾਨਾਂ ਦਾ ਗਲਾ ਘੁੱਟ ਰਹੇ ਹਨ।ਕਿਸਾਨਾਂ ਖ਼ਿਲਾਫ਼ 3 ਆਰਡੀਨੈਂਸ ਪਾਸ ਕਰ ਕੇ ਉਨ੍ਹਾਂ ਨੂੰ ਹੱਡ ਚੀਰਵੀ ਕਟਾਕੇ ਦੀ ਠੰਢ ਵਿਚ ਮਰਨ ਦੇ ਲਈ ਮਜਬੂਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਮੇਸ਼ਾ ਦੇ ਲਈ ਖਡ਼੍ਹੇ ਰਹਾਂਗੇ। ਇਸ ਸਮੇਂ ਗੁਰਤੇਜ ਸਿੰਘ ਫ਼ਰਵਾਹੀ, ਭਜਨ ਸਿੰਘ ਸੇਖੋਂ, ਪਰਮਜੀਤ ਸਿੰਘ,  ਦਰਸ਼ਨ ਸਿੰਘ ਸਾਬਕਾ ਸਰਪੰਚ ਫਰਵਾਹੀ ਆਦਿ ਹਾਜ਼ਰ ਸਨ ।