You are here

ਢਾਈ ਸਾਲਾਂ ਦੇ ਰਿਸਤੇ ਨੂੰ ਬਰਕਰਾਰ ਰੱਖਿਓ - ਕੈਪਟਨ ਸੰਧੂ

ਮੁੱਲਾਂਪੁਰ ਦਾਖਾ / ਜਗਰਾਓ 03 ਫਰਵਰੀ ( ਸਤਵਿੰਦਰ ਸਿੰਘ ਗਿੱਲ  ) ਰਾਏਕੋਟ-ਜਗਰਾਓ ਰੋਡ ’ਤੇ ਸਥਿਤ ਪਿੰਡ ਢੋਲਣ ਲਾਗੇ ਬਾਬੂ ਸੱਤਪਾਲ ਭੱਠੇ ਵਾਲਿਆਂ ਦੇ ਪੈਟਰੋਲ ਪੰਪ ’ਤੇ ਉਨ੍ਹਾਂ ਦੇ ਫਰਜੰਦ ਦੀਪਕ ਅਰੋੜਾ ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਜਲਸਾ ਕਰਵਾਇਆ ਗਿਆ। ਜਿੱਥੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕਰਦਿਆ ਕਾਂਗਰਸੀ ਵਰਕਰਾਂ ਸਮੇਤ ਹੋਰ ਲੋਕਾਂ ਨੂੰ ਸੰਬੋਧਨ ਕੀਤਾ। 
           ਕੈਪਟਨ ਸੰਦੀਪ ਸਿੰਘ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਉਹ ਹਲਕਾ ਦਾਖਾ ਤੋਂ ਬਤੌਰ ਸੇਵਾਦਾਰ ਹੋਣ ਦੇ ਨਾਤੇ ਸੇਵਾ ਕਰਨ ਰਿਹਾ ਹੈ, ਹੁਣ ਉਸਦੀ ਹਲਕਾ ਦਾਖਾ ਕਰਮਭੂਮੀ ਬਣ ਚੁੱਕਾ ਹੈ, ਹਲਕਾ ਦਾਖਾ ਉਸਦਾ ਆਪਣਾ ਪਰਿਵਾਰ ਬਣ ਚੁੱਕਾ ਹੈ, ਢਾਈ ਸਾਲਾਂ ਦੇ ਇਸ ਰਿਸਤੇ ਨੂੰ ਬਰਕਰਾਰ ਰੱਖਿਓ, ਉਨ੍ਹਾਂ ਦੀ ਖੈਰੀਅਤ ਮੰਗਣਾ ਉਸਦਾ ਇਖਲਾਕੀ ਫਰਜ ਹੈ। ਪਰ ਅੱਜ ਉਹ ਆਪਣੇ ਲਈ ਤੁਹਾਡੇ ਸਾਹਮਣੇ ਵੋਟ ਮੰਗਣ ਆਇਆ ਹੈ, ਉਹ ਵਿਸ਼ਵਾਸ ਦੁਆਉਦਾ ਹੈ ਕਿ ਜੇਕਰ ਇੱਕ ਮੌਕੇ ਉਸਨੂੰ ਪੰਜ ਸਾਲ ਦਾ ਦਿੱਤਾ ਜਾਵੇ ਤਾਂ ਉਹ ਹਲਕਾ ਦਾਖਾ ਦੀ ਨੁਹਾਰ ਬਦਲ ਸਕਦਾ ਹੈ।
            ਇਸ ਮੌਕੇ ਚੇਅਰਮੈਨ ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਅਖਤਿਆਰ ਸਿੰਘ ਰੂਮੀ,ਨਿਰਮਲ ਸਿੰਘ ਢੋਲਣ, ਗੁਲਸ਼ਨ ਕਾਲੜਾ (ਮਨੀ ਚੇਂਜਰ), ਸੁਰਦਰਸ਼ਨ ਕੁਮਾਰ (ਕੁਮਾਰ ਟੂਰ ਟਰੈਵਲਜ਼), ਕੀਮਤੀ ਲਾਲ ਸੁਪਰਵਾਈਜ਼ਰ ਮਾਰਕੀਟ ਕਮੇਟੀ ਜਗਰਾਓ, ਮਿੰਟੂ ਰੂਮੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਹਾਜਰ ਸਨ।