You are here

42000 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ     

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ)  ਵਰਿੰਦਰ ਸਿੰੰਘ ਬਰਾੜ,ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਪੁਲਿਸ ਕਪਤਾਨ(ਜਾਂਚ),ਲੁਧਿ: (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ  ਲੁਧਿਆਣਾ(ਦਿਹਾਤੀ) ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਐਂਟੀਨਾਰਕੋਟਿਕ ਸੈਲ, ਲੁਧਿਆਣਾ (ਦਿਹਾਤੀ) ਦੀ ਨਿਗਰਾਨੀ ਹੇਠ ਏ, ਐਸ਼,ਆਈ, ਰਜਿੰਦਰਪਾਲ, ਐਂਟੀ ਨਾਰਕੋਟਿਕ ਸੈੱਲ ਸਮੇਤ ਪੁਲਿਸ ਪਾਰਟੀ ਤਹਿਸੀਲ ਚੌਕ ਵਿੱਚ ਮੋਜੂਦ ਸੀ ਤਾ ਮੁਖਬਰ ਦੀ ਇਤਲਾਹ ਤੇ ਸੰਦੀਪ ਸਿੰਘ ਉਰਫ਼ ਮੋਨੂ ਪੁਤਰ ਬਲਦੇਵ ਰਾਜ ਨਿੰਮ ਵਾਲੀ ਗਲੀ ਨੇੜੇ ਈਸ਼ਰ ਚੌਂਕ ਜਗਰਾਉਂ ਦੋ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ। ਮੋਕੇ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਮੋਕੇ ਤੇ ਦਿਲਬਾਗ ਸਿੰਘ,ਪੀ,ਪੀ,ਐਸ਼,ਪੀ,ਐਸ਼,ਪੀ ਨੂੰ ਬੁਲਾਇਆ ਗਿਆ ਉਹਨਾਂ ਦੀ ਹਾਜ਼ਰੀ ਵਿੱਚ ਦੋਸ਼ੀ ਸੰਦੀਪ ਸਿੰਘ ਕੋਲੋਂ 26000ਨਸੀਲੀਆ ਗੋਲੀਆਂ ਮਾਰਕਾ ਅਲਪਰਾਜੋਲਮ, ਅਤੇ 16000 ਗੋਲੀਆਂ ਮਾਰਕਾ ਕਲੋਮੋਜੋਲਮ ਗੋਲੀਆਂ ਬਰਾਮਦ ਕੀਤੀਅਾਂ ਇਹ ਗੋਲੀਆਂ ਉਸ ਦੀ ਦੁਕਾਨ ਦੇ ਬਾਹਰ ਬਰਾਮਦ ਕੀਤੀਅਾਂ। ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ 2 ਦਿਨ ਦਾ ਰਿਮਾਂਡ ਹਾਸਲ ਕੀਤਾ