ਭਾਰਤ ਬੰਦ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਤੇ ਉਮੜਿਆ ਕਿਸਾਨਾਂ ਤੇ ਮਜਦੂਰਾਂ ਦਾ ਹਜਾਰਾਂ ਦਾ ਇਕੱਠ

ਸਵੇਰੇ 6 ਵਜੇ ਤੋਂ ਸਾਮ 4 ਵਜੇ ਤੱਕ ਕਿਸਾਨਾਂ ਨੇ ਆਵਾਜਾਈ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ/ਬਰਨਾਲਾ- 27 ਸਤੰਬਰ-(ਗੁਰਸੇਵਕ ਸੋਹੀ)ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਸਵੇਰ 6 ਵਜੇ ਤੋਂ 4 ਵਜੇ ਤੱਕ ਆਵਾਜਾਈ ਤੇ ਬਜਾਰ ਬੰਦ ਕਰਵਾਇਆ ਗਿਆ। ਇਸ ਰੋਸ ਮਾਰਚ ਚ ਮਹਿਲ ਕਲਾਂ ਤੇ ਆਸ ਪਾਸ ਦੇ ਇਲਾਕਿਆਂ ਤੋਂ ਕਿਸਾਨ ਤੇ ਮਜਦੂਰ ਵੱਡੀ ਗਿਣਤੀ ਚ ਪਹੁੰਚੇ। ਇਸ ਮੌਕੇ ਦੁਕਾਨਦਾਰ ਯੂਨੀਅਨ, ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ (ਰਜਿ:295) ਦੇ ਆਗੂਆ ਸਮੇਤ ਵੱਖ ਵੱਖ ਜਥੇਬੰਦੀਆ ਨੇ ਸਮੂਲ਼ੀਅਤ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,  ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਹਿਜੜਾ, ਮੈਡੀਕਲ ਪ੍ਰੈਟਕਸੀਨਰਜ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਮੰਗਤ ਸਿੰਘ ਸਿੱਧੂ, ਅਜਮੇਰ ਸਿੰਘ ਮਹਿਲ ਕਲਾਂ, ਮਾ ਗੁਰਮੇਲ ਸਿੰਘ ਠੁੱਲੀਵਾਲ, ਢਾਡੀ ਪਰਮਜੀਤ ਸਿੰਘ ਖਾਲਸਾ, ਪ੍ਰਦੀਪ ਕੌਰ ਧਨੇਰ, ਅਜਮੇਰ ਸਿੰਘ ਹੁੰਦਲ,ਨਾਨਕ ਸਿੰਘ ਅਤੇ ਬਲਜਿੰਦਰ ਸਿੰਘ ਪ੍ਰਭੂ ਨੇ ਕਿਹਾ ਕਿ ਪੰਜਾਬ ਨੂੰ ਪੈਰਾ ਸਿਰ ਕਰਨ ਲਈ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਹੈ। ਜਦੋਂ ਵੀ ਦੇਸ ਦੀ ਆਰਥਿਕਤਾ ਹਿੱਲੀ ਹੈ ਤਾਂ ਕਿਸਾਨਾਂ ਮਜਦੂਰਾਂ ਨੇ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਤਿੰਨੇ ਕਿਸਾਨੀ ਕਾਨੂੰਨਾਂ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ । ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਦਾ ਕਿਸਾਨ ਪਿਛਲੇ 1 ਸਾਲ ਤੋਂ ਪੰਜਾਬ ਦੀਆਂ ਸੜਕਾਂ ਤੇ ਧਰਨਾ ਲਗਾ ਕੇ ਬੈਠਾ ਹੈ। ਹੁਣ   ਕਿਸਾਨ- ਮਜ਼ਦੂਰ 10 ਮਹੀਨਿਆਂ  ਤੋਂ ਦਿੱਲੀ ਦੇ ਬਾਰਡਰਾ ਤੇ ਬੈਠਾ ਸਹਾਦਤਾ ਦੇ ਜਾਮ ਪੀ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਨਾ ਕੀਤੇ ਤਾ ਅਗਲਾ ਹੋਰ ਤਿੱਖਾ ਸੰਘਰਸ ਵਿੱਡਿਆ ਜਾਵੇਗਾ। ਇਸ ਮੌਕੇ ਢਾਡੀ ਕਰਨੈਲ ਸਿੰਘ ਛਾਪਾ ਤੇ ਸਾਧੂ ਸਿੰਘ ਠੁੱਲੀਵਾਲ ਦੇ ਜੱਥਿਆਂ ਵੱਲੋਂ ਢਾਡੀ ਵਾਰਾਂ ਪੇਸ ਕੀਤੀਆਂ ਗਈਆਂ। ਇਸ ਮੌਕੇ ਠਾਠਾ ਮਾਰਦੇ ਇਕੱਠ ਚ ਕਿਸਾਨਾਂ ਮਜਦੂਰਾਂ ਨੇ ਸੰਘਰਸ਼ ਦੀ ਜਿੱਤ ਤੱਕ ਡਟੇ ਰਹਿਣ ਦਾ ਪ੍ਰਣ ਲਿਆ। ਇਸ ਮੌਕੇ ਅਜਮੇਰ ਸਿੰਘ ਹੁੰਦਲ, ਸਰਬਜੀਤ ਸਿੰਘ ਸੰਭੂ,, ਡਾ ਕੇਸਰ ਖਾਨ ਮਾਂਗੇਵਾਲ  ,ਬਲਜਿੰਦਰ ਸਿੰਘ, ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਸੁਰਜੀਤ ਸਿੰਘ,ਡਾ ਸੁਖਵਿੰਦਰ ਸਿੰਘ, ਡਾ ਮਿੱਤਰਪਾਲ ਸਿੰਘ ਗਾਗੇਵਾਲ, ਰਣਜੀਤ ਸਿੰਘ ਕਲਾਲਾ,ਜਥੇਦਾਰ ਮੁਖਤਿਆਰ ਸਿੰਘ ਛਾਪਾ, ਯਾਦਵਿੰਦਰ ਸਿੰਘ ਯਾਦੂ ਛਾਪਾ, ਜਸਵੰਤ ਸਿੰਘ ਸੋਹੀ, ਮੱਘਰ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਧਾਲੀਵਾਲ, ਬੱਬੂ ਸਿੰਘ ਛਾਪਾ,ਪ੍ਰਧਾਨ ਅਵਤਾਰ ਸਿੰਘ ਚੀਮਾ,ਡਾ ਅਮਰਜੀਤ ਸਿੰਘ ਕੁੱਕੂ, ਡਾ ਬਲਦੇਵ ਸਿੰਘ ਧਨੇਰ ,ਡਾ ਜਰਨੈਲ ਸਿੰਘ ਸਹੌਰ ,ਡਾ ਨਿਰਮਲ ਸਿੰਘ ਆਦਿ ਹਾਜਰ ਸਨ।