ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ,ਦੇ ਵਿਦਿਆਰਥੀ ਵਿਸ਼ਾਲ ਚੰਦੋਕ ਨੇ ਸਾਇੰਸ ਗਰੁੱਪ ਚ ਤਹਿਸੀਲ ਵਿੱਚੋਂ, ਅਭਿਸ਼ੇਕ ਗਰਗ ਨੇ ਕਾਮਰਸ ਗਰੁੱਪ ਸਕੂਲ ਵਿਚੋ ਪਹਿਲਾ ਸਥਾਨ ਪ੍ਰਾਪਤ

ਜਗਰਾਉਂ/ ਮਈ ( ਮਨਜਿੰਦਰ ਗਿੱਲ)—ਬੀ. ਬੀ. ਬੀ. ਐਸ. ਬੀ. ਕਾਨਵੈਂਟ ਸਕੂਲ, ਸਿਧਵਾਂ ਬੇਟ ਜੋ ਕਿ ਸਿਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਹੋਣ ਦੇ ਨਾਲ ਨਾਲ ਹਰ ਸਾਲ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ ਨੇ ਬਾਰਵੀ ਜਮਾਤ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਤੋਂ ਤਹਿਸੀਲ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਆਪਣੀ ਚੜਤ ਨੂੰ ਕਾਇਮ ਰੱਖਿਆ ਹੈ। ਵਿਦਿਆ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀ ਕਰਦੇ ਹੋਏ ਇਸ ਸਕੂਲ ਦੇ ਵਿਦਿਆਰਥੀ ਵਿਸ਼ਾਲ ਚੰਦੋਕ ਨੇ ਸਾਇੰਸ ਗਰੁੱਪ ਵਿੱਚੋਂ ੯੧% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਤਹਿਸੀਲ ਪੱਧਰ ਤੇ ਬਾਜੀ ਮਾਰੀ ਹੈ ਅਤੇ ਇਸਦੇ ਨਾਲ ਹੀ ਅਭਿਸ਼ੇਕ ਗਰਗ ਨੇ ਵੀ ਕਾਮਰਸ ਗਰੁੱਪ ਵਿੱਚ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਸ਼ਨਪ੍ਰੀਤ ਔਲਖ ਨੇ ਉਵਰਆਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਬਾਰ੍ਹਵੀ ਜਮਾਤ ਦੇ ਸਭ ਵਿਦਿਆਰਥੀਆਂ ਨੇ ਹੀ ਚੰਗੇ ਅੰਕ ਲੈ ਕੇ ਸਕੂਲ ਦਾ ਨਾਂ ਚਮਕਾਇਆ ਹੈ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਅਨੀਤਾ ਕਾਲੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ – ਵੱਖ ਵਿਸ਼ਿਆਂ ਵਿੱਚ ਬਹੁਤ ਹੀ ਚੰਗੇ ਅੰਕ ਪ੍ਰਾਪਤ ਕੀਤੇ ਜਿਵੇਂ ਵਿਸ਼ਾਲ ਚੰਦੋਕ ਨੇ ਫਿਜੀਕਲ ਵਿੱਚ ੯੬% ਅਤੇ ਫਿਜਿਕਸ ਵਿੱਚੋਂ ਵੀ ਵਿਸ਼ਾਲ ਚੰਦੋਕ ਦੁਆਰਾ ੯੨% ਅੰਕ ਪ੍ਰਾਪਤ ਕੀਤੇ ਗਏ। ਜਸਪ੍ਰੀਤ ਸਿੰਘ ਨੇ ੯੩%, ਜਪਨਜੋਤ ਕੌਰ ਨੇ ੯੨% ਅਤੇ ਜਸਕਰਣ ਸਿੰਘ ਅਤੇ ਜੈਸਮੀਨ ਕੌਰ ਨੇ ੯੧% ਇਸੇ ਤਰ੍ਹਾਂ ਪੰਜਾਬੀ ਵਿੱਚ ਸੁਖਪ੍ਰੀਤ ਕੌਰ ਨੇ ੯੩% ਰਾਜਵੀਰ ਕੌਰ ਅਤੇ ਸਿਮਰਨਜੋਤ ਕੌਰ ਨੇ ੯੧% ਅੰਕ ਪ੍ਰਾਪਤ ਕੀਤੇ, ਫਿਰਜੀਕਲ ਐਜੂਕੇਸ਼ਨ ਵਿੱਚ ਦੋ ਵਿਦਿਆਰਥੀਆਂ ਵੀਰਾਲ ਸਿੰਘ ਅਤੇ ਅਭਿਸ਼ੇਕ ਗਰਗ ਨੇ ੧੦੦% ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਸਕੂਲ ਦੇ ਚੇਅਰਮੈਂਨ ਸਤੀਸ਼ ਕਾਲੜਾ ਦੁਆਰਾ ਸਕੂਲ ਦੀ ਪ੍ਰਿੰਸੀਪਲ ਅਨੀਤਾ ਕਾਲੜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਦਿਸ਼ਾ ਨਿਰਦੇਸ਼ ਦਾ ਨਤੀਜਾ ਹੈ। ਉੇਨ੍ਹਾਂ ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਬੱਚਿਆਂ ਨੂੰ ਵਦਾਈ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਅਨੀਤਾ ਕਾਲੜਾ ਦੁਆਰਾ ਵੀ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਆਉਣ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਅਧਿਆਪਕਾਂ ਦੁਆਰਾ ਵੀ ਪ੍ਰਿੰਸੀਪਲ ਦਾ ਸਮੇਂ - ਸਮੇ ਤੇ ਉੇਹਨਾਂ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦਾ ਧੰਨਵਾਦ ਕੀਤਾ ਗਿਆ ਇਸ ਉਪਰੰਤ ਅਧਿਆਪਕਾਂ ਜਿੰਨ੍ਹਾਂ ਵਿੱਚ ਕੁਲਵੀਰ ਕੌਰ, ਨੈਨਸੀ ਗੋਇਲ, ਤਨੀਸ਼ਾ ਸੋਨੀ, ਅਮਨ ਮਾਨ, ਰੁਪਿੰਦਰਪਾਲ ਕੌਰ, ਰਾਜਵਿੰਦਰ ਕੌਰ ਅਤੇ ਹਰਜਿੰਦਰ ਸਿੰਘ ਨੂੰ ਸਟੇਜ ਤੇ ਬੁਲਾਇਆ ਅਤੇ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਲਈ ਉਨ੍ਹਾਂ ਨੂੰ ਸਲਾਹਿਆ ਗਿਆ। ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ ਅਤੇ ਉੱਪ ਪ੍ਰਧਾਨ ਸ਼੍ਰੀ ਸਨੀ ਅਰੋੜਾ ਦੁਆਰਾ ਸਮੂਹ ਵਿਦਿਆਰਥੀਆਂ ਅਤੇ ਉਹਨਾ ਦੇ ਮਾਪਿਆ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਨੇ ਵਿਦਿਆਰੀਥਆਂ ਨੂੰ ਵੀ ਭੱਵਿਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭੱਵਿਖ ਵਿੱਚ ਵੀ ਆਪਣੀ ਚੜਤ ਨੂੰ ਕਾਇਮ ਕਰਨ ਲਈ ਪ੍ਰਰਿਆ।