ਜਗਰਾਉ ਮਈ ( ਰਛਪਾਲ ਸਿੰਘ ਸ਼ੇਰਪੁਰੀ ) ਸੀ.ਬੀ.ਐਸ.ਈ, ਨਵੀਂ ਦਿੱਲੀ ਵਲੋਂ ਐਲਾਨੇ 10ਵੀ ਜਮਾਤ ਦੇ ਨਤੀਜਿਆਂ ਵਿੱੱਚ ਪੇਂਡੂ ਵਿਿਦਆ ਦੇ ਖੇਤਰ ਦੀ ਸਿਰਕੱਢ ਸੰਸਥਾ ਗੁਰੂ ਹਰਿਗੋਬਿੰਦ ਪਬਲਿਕ ਸੀ.ਸੈ.ਸਕੂਲ, ਸਿਧਵਾਂ ਖੁਰਦ ਦੇ ਵਿਿਦਆਰਥੀਆਂ ਨੇ ਆਪਣੇ ਅਧਿਆਪਕਾਂ ਦੁਆਰਾ ਕਰਵਾਈ ਗਈ ਅੱਣਥੱਕ ਮਿਹਨਤ ਦੇ ਸਦਕੇ ਉਹਨਾਂ ਦੀਆਂ ਆਸਾਂ ਤੇ ਖਰੇ ਉਤਰਦੇ ਹੋਏ ਬਹੁਤ ਹੀ ਆਹਲਾ ਦਰਜ਼ੇ ਦੇ ਅੰਕ ਪ੍ਰਾਪਤ ਕਰ ਕੇ ਸਿੱਧਵਾਂ ਵਿਿਦਅਕ ਸੰਸਥਾਵਾਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਪ੍ਰੈਸ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਦੱਸਿਆ ਕਿ ਉ੍ਹਨਾਂ ਦੇ ਸਕੂਲ 10ਵੀ ਜਮਾਤ ਦੇ ਮਾਰਚ 2019 ਦੇ ਇਮਤਿਹਾਨਾਂ ਵਿੱਚ ਬੈਠੇ ਸਾਰੇ ਹੀ ਵਿਿਦਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਅੰਕਾਂ ਨਾਲ ਆਪਣੀ ਪ੍ਰੀਖਿਆ ਪਾਸ ਕੀਤੀ ਅਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ॥ਅਰਸ਼ਪ੍ਰੀਤ ਕੌਰ 95.4 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ ਸ਼ਥਾਨ ਤੇ ਰਹੀ, ਰਵਨੀਤ ਕੌਰ ਅਤੇ ਅਰਸ਼ਪ੍ਰੀਤ ਕੌਰ ਦੋਵਾਂ ਨੇ 93.4 ਪ੍ਰਤੀਸ਼ਤ ਅੰਕਾਂ ਨਾਲ ਸਾਂਝੇ ਤੌਰ ਤੇ ਦੂਸਰਾ ਸਥਾਨ ਹਾਸਲ ਕੀਤਾ , ਪੁਸ਼ਪਿੰਦਰ ਕੌਰ 92.8 ਪ੍ਰਤੀਸ਼ਤ ਅੰਕਾਂ ਨਾਲ ਤੀਸਰੇ ਸਥਾਨ ਤੇ ਰਹੀ।ਵਿਸ਼ੇ ਮੁਤਾਬਿਕ ਸਰਵੋਤਮ ਅੰਕ ਇਸ ਤਰਾਂ ਰਹੇ: ਹਿਸਾਬ ਚੋਂ 100, ਵਿਿਗਆਨ ਚੋਂ 100, ਅੰਗਰੇਜੀ ਚੋਂ 99 , ਸਮਾਜਿਕ ਵਿਸ਼ੇ ਚੋਂ 99 ,ਹਿੰਦੀ ਚੋਂ 97, ਪੰਜਾਬੀ ਚੋਂ 91 ਅੰਕ ਹੋਣਹਾਰ ਬੱਚਿਆਂ ਵਲੋਂ ਪ੍ਰਾਪਤ ਕੀਤੇ ਗਏ। ਇਸ ਮੌਕੇ ਸ਼੍ਰੀ ਗੁਰੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਪ੍ਰਧਾਨ ਸ. ਸੁਰਜੀਤ ਸਿੰਘ ਸਿੱਧੂ, ਸੈਕਟਰੀ ਮੈਡਮ ਸ਼ਿਿਵੰਦਰ ਕੌਰ ਸਿੱਧੂ, ਮੈਨੇਜਰ ਡਾ. ਹਰਦੀਪ ਸਿੰਘ ਸੁਰ, ਸ.ਕ੍ਰਿਪਾਲ ਸਿੰਘ ਭੱਠਲ, ਸ.ਹਰਮੇਲ ਸਿੰਘ ਸਿੱਧੂ, ਡਾ. ਖੇਮ ਸਿੰਘ ਗਿੱਲ, ਅਤੇ ਸ.ਪ੍ਰੀਤਮ ਸਿੰਘ ਜੌਹਲ (ਮੈਂਬਰਾਨ), ਨੇ ਕਿਹਾ ਇਹਨਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਸਕੂਲ ਪ੍ਰਿੰਸੀਪਲ ਦੀ ਸੁਹਿਰਦ ਅਗਵਾਈ ਅਤੇ ਉਮਦਾ ਪ੍ਰਬੰਧਕੀ ਕਾਰਜਕੁਸ਼ਲਤਾ ਦੇ ਸਿਰ ਬੱਝਦਾ ਹੈ।ਉਹਨਾਂ ਪ੍ਰਿੰਸੀਪਲ, ਵਿਿਦਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਅਤੇ ਵਿਿਦਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।ਅੰਤ ਵਿੱਚ ਪਿੰ੍ਰ.ਸ਼੍ਰੀ ਸੂਦ ਨੇ ਕਿਹਾ ਕਿ ਵਿੱਦਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਸਕੂਲ ਹਮੇਸ਼ਾ ਬਿਨਾ ਕਿਸੇ ਕਿਸਮ ਦਾ ਸਮਝੌਤਾ ਕੀਤੇ ਕਾਰਜ ਕਰਦਾ ਹੈ ਇਹੋ ਕਾਰਨ ਹੈ ਕਿ ਸਕੂਲ ਦੇ ਨਤੀਜੇ ਹਮੇਸ਼ਾ ਹੀ ਅਵੱਲ ਦਰਜ਼ੇ ਦੇ ਆਉਂਦੇ ਹਨ। ਵਿਿਦੱਆ ਦੇ ਦਾਨ ਦਾ ਕਾਰਜ ਉਹਨਾਂ ਦਾ ਸਰਵੋਪ੍ਰਥਮ ਕਰਮ ਹੈ ਅਤੇ ਇਸ ਕਰਮ ਦੀ ਪੂਰਤੀ ਲਈ ਉਹਨਾਂ ਆਪਣੇ ਅਹਿਦ ਨੂੰ ਦ੍ਰਿੜਤਾ ਨਾਲ ਦੁਹਰਾਇਆ ਤੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਉਹ ਅਤੇ ਉਹਨਾਂ ਦਾ ਸਟਾਫ ਪੂਰੀ ਤਨਦੇਹੀ ਨਾਲ ਆਪਣੇ ਕਰਮ ਤੇ ਪਹਿਰਾ ਦਿੰਦਾ ਰਹੇਗਾ ।