ਗਾਲਿਬ ਰਣ ਸਿੰਘ 'ਚ ਅੱਗ ਲੱਗਣ ਨਾਲ 11ਏਕੜ ਨਾੜ ਤੇ ਟਰਾਲੀ ਸੜ ਕੇ ਸੁਆਹ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਕਰੀਬ 2ਵਜੇ ਲਾਗਲੇ ਪਿੰਡ ਗਾਲਿਬ ਰਣ 'ਚ 11 ਏਕੜ ਨਾੜ ਸੜ ਕੇ ਸੁਆਹ ਹੋ ਗਿਆ।ਇਹ ਅੱਗ ਤੂੜੀ ਵਾਲੀ ਮਸ਼ੀਨ ਅਚਾਨਕ ਲੱਗ ਗਈ ਇਹ ਅੱਗ ਇੰਨੀ ਭਿਆਨਕ ਸੀੌ ਇਸ ਵਿੱਚ ਟਰਾਲੀ ਵੀ ਅੱਗ ਦੀ ਭੇਟ ਚੜ੍ਹ ਗਈ।ਖੇਤਾਂ ਵਿੱਚ ਤੂੜੀ ਬਨਾਈ ਜਾ ਰਹੀ ਸੀ ਇਹ ਰਜਿੰਦਰ ਸਿੰਘ ਪੱੁਤਰ ਗੁਰਮੇਲ ਸਿੰਘ ਦਾ 7 ਏਕੜ ਅਤੇ 5 ਏਕੜ ਆਤਮਾ ਸਿੰਘ ਪੱੁਤਰ ਗੁਰਚਰਨ ਸਿੰਘ ਦੇ ਖੇਤਾਂ ਦਾ ਨਾੜ ਸੜ ਕੇ ਸੁਆਹ ਹੋ ਗਿਆ।ਇਸ ਸਮੇ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਬਣਦ ਮੁਆਵਜ਼ਾ ਦਿੱਤਾ ਜਾਵੇ।