ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗੰ੍ਰਥੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਵੱਲੋ ਸਭਾ ਦੇ ਮੈਂਬਰ ਭਾਈ ਅਵਤਾਰ ਸਿੰਘ ਤਾਰੀ ਦੇ ਵੱਡੇ ਭਰਾ ਸ.ਹਰਮਿੰਦਰ ਸਿੰਘ ਸਾਬਾਕਾ ਪੰਚ ਦੇ ਅਚਾਨਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਇਸ ਪਰਿਵਾਰ ਨਾਲ ਜੱਥੇਬੰਦੀ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਅਤੇ ਸਾਥੀਆਂ ਨੇ ਨਾਲ ਦੁੱਖ ਸਾਂਝਾ ਕੀਤਾ। ਭਾਈ ਪਾਰਸ ਨੇ ਕਿਹਾ ਕਿ ਭਾਣਾ ਮੰਨਣ ਸਾਡੇ ਗੁਰੂ ਸਾਹਿਬਾਨਾਂ ਦੇ ਉਦੇਸ਼ ਨੇ ਸਿੱਖ ਦੱੁਖ ਅਤੇ ਸੱੁਖ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਵਹਿਗੁਰੂ ਪਰਿਵਾਰ ਨੂੰ ਭਾਣਾ ਮਨੰਣ ਦਾ ਬਲ ਬਖਸੇ ਜੀ ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਬਗਵੰਤ ਸਿੰਘ ਗਾਲਿਬ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਉਕਾਰ ਸਿੰਘ,ਭਾਈ ਕਲਵੰਤ ਸਿੰਘ ਦੀਵਾਨਾ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬੱਗਾ ਸਿੰਘ ਜਗਰਾਉ,ਜਗਸੀਰ ਸਿੰਘ ਸ਼ੇਰਪੁਰਾ,ਭਾਈ ਬਲਜਿੰਦਰ ਸਿੰਘ ਅਲੀਗੜ੍ਹ ਆਦਿ ਹਾਜ਼ਰ ਸਨ।