ਫਹਿਤਗੜ੍ਹ ਸਿਵੀਆਂ 'ਚ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਨਗਰ ਨਿਵਾਸੀਆਂ ਨੇ ਲੱਡੂਆਂ ਨਾਲ ਤੋਲਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਤੋ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਫਹਿਤਗੜ੍ਹ ਸਿਵੀਆਂ 'ਚ ਭਰਵੇ ਚੋਣ ਜਲਸਾ ਕੀਤਾ ਗਿਆ।ਇਸ ਸਮੇ ਨਗਰ ਨਿਵਾਸੀਆਂ ਵਲੋ ਕਾਗਰਸੀ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੱਡੂਆਂ ਨਾਲ ਤੋਲਿਆ ਗਿਆ।ਇਸ ਸਮੇ ਬਿੱਟੂ ਨੇ ਕਿਹਾ ਕਿ ਤੁਸੀ ਮੈਨੂੰ ਕਾਮਯਾਬ ਕਰਕੇ ਲੋਕ ਸਭਾ ਵਿੱਚ ਭੇਜੋ ਤੇ ਮੈ ਤੁਹੇਡੇ ਹੱਕਾਂ ਲਈ ਆਵਾਜ਼ ਉਠਾ ਸਕਾਂ।ਉਨਾਂ ਕਿਹਾ ਕਿ ਤੁਸੀ ਕੇਂਦਰ ਦੀ ਸਰਕਾਰ ਬਣਾਉ ਜਿਸ ਦੇਸ਼ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਕਿਉਕਿ ਮੋਦੀ ਦੀ ਸਰਕਾਰ ਦੇ ਸਮੇ ਵੱਡੇ ਕਾਰੋਬਾਰੀ ਧੋਖਾ ਕਰਕੇ ਤੁਹਾਡਾ ਪੈਸਾ ਠੱਗੀ ਨਾਲ ਬਾਹਰਲੇ ਦੇਸ਼ਾ ਵਿੱਚ ਲੈ ਗਏ ਪਰ ਮੋਦੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀ ਕੀਤੀ। ਇਸ ਸਮੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਬਿੱਟੂ ਨੂੰ ਵਿਸ਼ਵਾਸ਼ ਦੁਵਾਇਆ ਕਿ ਬਿੱਟੂ ਨੂੰ ਵੱਡੀ ਲੀਡ ਨਾਲ ਜਿੱਤਵਗੇ।ਇਸ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਪਰਸੋਤਮ ਲਾਲਾ ਖਲੀਫਾ,ਪ੍ਰਧਾਨ ਜਗਜੀਤ ਸਿੰਘ,ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਗਰਜੀਤ ਸਿੰਘ ਗੀਟਾ,ਤੇਜਿੰਦਰ ਸਿੰਘ ਨੰਨੀ,ਹਰਦੇਵ ਸਿੰਘ ਸਾਬਾਕਾ ਸਰਪੰਚ,ਕੈਪਟਨ ਹਰਦਿਆਲ ਸਿੰਘ,ਵੱਡੀ ਗਿੱਣਤੀ ਲੋਕ ਹਾਜ਼ਰ ਸਨ।