ਡੀਐਸਪੀ ਸੁਖਪਾਲ ਸਿੰਘ ਨੇ ਦੁਕਾਨਾਂ ਬਾਹਰ ਪਿਆ ਸਾਮਾਨ ਉੱਠਵਾਇਆ  

ਰੇਹੜੀ ਵਾਲਿਆਂ ਨੂੰ ਅਲਗ ਤੋਂ ਖੁਲੀ ਜਗਾਹ ਸ਼ਿਫਟ ਕੀਤਾ ਜਾਏਗਾ - ਡੀ ਐਸ ਪੀ 

ਜਗਰਾਓਂ , ਜੁਲਾਈ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)- ਕੁਝ ਦਿਨ ਪਹਿਲਾ ਡੀਐਸਪੀ ਸੁਖਪਾਲ ਸਿੰਘ ਵਲੋਂ ਟ੍ਰੈਫਿਕ ਸਮਸਿਆ ਦੇ ਹਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕਿਓਂਕਿ ਸ਼ਹਿਰ ਵਿਚ ਟ੍ਰੈਫਿਕ ਸਮਸਿਆ ਦਿਨੋਂ ਦਿਨ ਵੱਡੀ ਹੁੰਦੀ ਜਾ ਰਹੀ ਹੈ। ਇਸ ਸੰਬੰਧੀ ਕੁਝ ਦਿਨ ਪਹਿਲਾ ਡੀਐਸਪੀ ਵਲੋਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਦੁਕਾਨਾਂ ਬਾਹਰ ਸਾਮਾਨ ਨਾ ਲਗਾਇਆ ਜਾਵੇ ਤਾ ਜੋ ਟ੍ਰੈਫਿਕ ਵਿਚ ਵਿਘਨ ਨਾ ਪਵੇ।   ਅੱਜ ਵੀ ਡੀ ਐਸ ਪੀ ਸੁਖਪਾਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਜਾਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਸਾਮਾਨ ਅੰਦਰ ਹੀ ਰੱਖਿਆ ਜਾਵੇ ਤਾਂ ਜੋ ਟ੍ਰੈਫਿਕ ਸਮਸਿਆ ਨਾ ਹੋਵੇ। ਇਸ ਮੌਕੇ ਡੀ ਐਸ ਪੀ ਹੱਥ ਜੋੜਕੇ ਅਪੀਲ ਕਰਦੇ ਨਜਰ ਆਏ।  ਪੁਰਾਣੀ ਸਬਜ਼ੀ ਮੰਡੀ ਜਿਥੇ  ਕਿ ਕਾਫੀ ਰੇਹੜੀਆਂ ਲੱਗੀਆਂ  ਹੋਣ ਕਾਰਨ ਰਸ਼ ਰਹਿੰਦਾ ਹੈ ਓਥੇ ਰੇਹੜੀ ਵਾਲਿਆਂ ਨੂੰ ਡੀਐਸਪੀ ਵਲੋਂ ਸਫਾਈ ਰੱਖਣ ਅਤੇ ਟ੍ਰੈਫਿਕ ਵਿਚ ਵਿਘਨ ਨਾ ਪਾਉਣ ਬਾਰੇ ਕਿਹਾ ਗਿਆ। ਓਨਾ ਕਿਹਾ ਕਿ ਉਹ ਯੂਨੀਅਨ ਦੇ ਪ੍ਰਧਾਨ ਨਾਲ ਗੱਲ ਕਰਕੇ ਕਿਸੀ ਖੁੱਲੀ ਥਾਂ 'ਤੇ ਰੇਹੜੀਆਂ ਲਗਵਾਉਣ ਬਾਰੇ ਵਿਚਾਰ ਕਰਨਗੇ। ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨਾਲ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਵੀ ਮੌਜੂਦ ਸਨ। ਡੀ ਐੱਸ ਪੀ ਸੁਖਪਾਲ ਸਿੰਘ ਜੀ ਨੇ ਹਰ ਰੇਹੜੀ  ਵਾਲਿਆਂ ਅਤੇ ਦੁਕਾਨਦਾਰਾਂ  ਨੂੰ ਇੱਥੋਂ ਤੱਕ ਬੋਲ ਦਿੱਤਾ  ਕਿ ਮੇਰਾ ਨੰਬਰ ਲੈ ਲਓ ਜਦੋਂ ਕਿਸੇ ਨੂੰ ਕੋਈ ਪ੍ਰਾਬਲਮ ਆਉਂਦੀ ਹੈ ਤਾਂ ਮੈਨੂੰ ਫੋਨ ਕਰੋ । ਆਪਾਂ ਸਾਰਿਆਂ ਨੇ ਰਲ ਕੇ ਇਸ ਸ਼ਹਿਰ ਵਿਚੋਂ ਟ੍ਰੈਫ਼ਿਕ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦੇ ਨਾਲ ਨਾਲ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਵੀ ਬਣਾਉਣਾ ਹੈ । ਜੇਕਰ ਸ਼ਹਿਰ ਵਾਸੀ ਪੂਰੀ ਤਰ੍ਹਾਂ ਨਾਲ ਮੇਰਾ ਸਾਥ ਦੇਣ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਟ੍ਰੈਫਿਕ ਦੀ ਸਮੱਸਿਆ ਕੁਝ ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦਾ ਹਰ ਇਕ ਵਾਸੀ ਮੇਰਾ ਪਰਿਵਾਰਕ ਮੈਂਬਰ ਹੈ ਅਤੇ ਮੈਂ ਹਰ ਰੁੱਸੇ ਹੋਏ ਨੂੰ ਮਨਾਉਣ ਜਾਣਦਾ ਹਾਂ । ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਮੈਨੂੰ ਪੁਲਿਸ ਅਫਸਰ ਨਾ ਸਮਝਦੇ ਹੋਏ ਆਪਣੇ ਪਰਿਵਾਰ ਦਾ ਮੈਂਬਰ ਸਮਝਣ ਤੇ ਜਗਰਾਉਂ ਸ਼ਹਿਰ ਨੂੰ ਆਪਣਾ ਘਰ ।