ਕੇਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਦਿਆਂ ਕਾਲੇ ਵਾਪਸ ਲੈਣੇ ਪੈਣਗੇ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਹਵਾਸ 

ਲੁਧਿਆਣਾ, ਦਸੰਬਰ 2020 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  ਦਿੱਲੀ ਵਿੱਚ ਕੇਦਰ ਸਰਕਾਰ ਖਿਲਾਫ ਪਿਛਲੇ ਕਈ ਦਿਨਾਂ ਤੋਂ ਬਾਰਡਰ ਤੇ ਬੈਠੇ ਕਿਸਾਨ ਮਜਦੂਰ ਤੇ ਵਪਾਰੀ ਵਰਗ ਦੇ ਲੋਕ ਤਿੰਨ ਖੇਤੀ ਕਾਨੂਨਾ ਨੂੰ ਰੱਦ ਕਰਵਾਉਣ ਲਈ ਸਾਤਮਈ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਤਰੀਕ ਤੇ ਤਰੀਕ ਦੇ ਰਹੀ ਐ ਤੇ ਕਿਸਾਨਾਂ ਦੇ ਇਸ ਮਾਮਲੇ ਵੱਲ ਅੱਖਾ ਬੰਦ ਕਰੀ ਬੈਠੀ ਐ ਜਿਸ ਕਰਕੇ ਕਿਸਾਨਾਂ ਵਿੱਚ ਬਹੁਤ ਰੋਸ ਬਹੁਤ  ਵੱਧਦਾ ਜਾ ਰਿਹਾ ਹੈ  ਮੋਦੀ ਸਰਕਾਰ ਖਿਲਾਫ ਸੰਘਰਸ਼ ਬਹੁਤ ਤੇਜ਼ ਕਰਨ ਲਈ  ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਹਵਾਸ  ਨੇ ਕਿਹਾ ਅਖੀਰ ਕੇਂਦਰ ਨੂੰ  ਕਿਸਾਨਾਂ ਅੱਗੇ ਝੁਕਦਿਆਂ ਕਾਲੇ  ਕਾਨੂੰਨ ਵਾਪਸ ਲੈਣੇ ਪੈਣਗੇ ਕੇਦਰ ਸਰਕਾਰ ਕਿਸਾਨਾਂ ਤੇ ਜਬਰੀ ਖੇਤੀ ਕਾਨੂੰਨ ਥੋਪ ਕੇ ਅਡਾਨੀ ਤੇ ਅੰਬਾਨੀ  ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਕਰਨ ਜਾ  ਰਹੀ ਹੈ ਸਮੁਚੀਆ ਸੰਗਤਾਂ ਨੂੰ ਤੇ  ਗੁਰੂ ਘਰਾਂ ਦਿਆ ਵਜੀਰਾ ਦਾਸ ਵਲੋਂ  ਅਪੀਲ ਹੈ  ਕਿ ਇਹ  ਦਿੱਲੀ ਮੋਰਚਾ ਇਕੱਲੇ  ਕਿਸਾਨਾਂ  ਨਹੀਂ  ਰਹਿਆ ਇਹ ਸਿੱਖ  ਧਰਮ  ਦੀ ਅਣੱਖ ਦਾ ਮੋਰਚਾ  ਬਣ ਚੁੱਕਾ ਹੈ ਸਮੁੱਚੇ ਭਾਰਤ ਦੇ ਕਿਸਾਨ ਮਜਦੂਰਾ ਦੁਕਾਨਦਾਰਾਂ  ਸਿੱਖ ਧਰਮ ਦੀਆਂ  ਜੱਥੇਬੰਦੀਆਂ ਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ