ਭਾਟ(ਭਾਟੜਾ) ਸਿੱਖ ਭਾਈਚਾਰਾ ਯੂਕੇ ਵੱਲੋਂ ਭਾਰਤ ਸਰਕਾਰ ਦੀ ਕਿਸਾਨਾਂ ਅਤੇ ਮੱਧ ਵਰਗ ਮਜਦੂਰ ਪ੍ਰੀਵਾਰਾਂ ਪ੍ਰਤੀ ਅਪਣਾਈ ਦੋਗਲੀ ਨੀਤੀ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ

ਮਾਨਚੈਸਟਰ  , ਦਸੰਬਰ  2020 -(ਜਨ ਸ਼ਕਤੀ ਨਿਊਜ਼  )-

ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਜੋ ਕਿ ਸਮੁੱਚੇ ਭਾਟ(ਭਾਟੜਾ) ਸਿੱਖ ਭਾਈਚਾਰਾ ਯੂਕੇ ਦੀ ਸ਼੍ਰੋਮਣੀ ਨੁਮਾਇੰਦਾ ਸੰਸਥਾ ਹੈ ਉਹਨਾਂ ਵੱਲੋਂ ਭਾਰਤ ਸਰਕਾਰ ਦੀ ਕਿਸਾਨਾਂ ਪ੍ਰਤੀ ਅਤੇ ਮੱਧ ਵਰਗ ਮਜਦੂਰ ਪ੍ਰੀਵਾਰਾਂ ਪ੍ਰਤੀ ਅਪਣਾਈ ਦੋਗਲੀ ਨੀਤੀ ਦੀ ਜਿਥੇ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਉਥੇ ਹੀ ਸਮੁੱਚੇ ਭਾਰਤੀ ਕਿਸਾਨ ਯੂਨੀਅਨ, ਮਜਦੂਰਾਂ ਜਥੇਬੰਦੀਆਂ ਅਤੇ ਆਮ ਵਰਗ ਵਪਾਰੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਦੇਸ਼ ਵਿਦੇਸ਼ ਵਿਚ ਵੱਸਦੇ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਕਿਸਾਨ ਵੀਰੋਧੀ ਕਨੂੰਨਾ ਦੀ ਛਾਂਤਮਈ ਢੰਗ ਨਾਲ ਵੱਧ ਤੋਂ ਵੱਧ ਨਖੇਧੀ ਕੀਤੀ ਜਾਵੇ।

ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਆਪਣੀਆਂ ਦੇਸ਼ ਭਲਾਈ ਨੀਤੀਆਂ ਨੂੰ ਕੁੱਝ ਪੂੰਜੀਪਤੀਆਂ ਦੇ ਹੱਥਾਂ ਵਿਚ ਦੇਣ ਦੀ ਬਜਾਏ ਆਮ ਜਨਤਾ ਦੀ ਅਵਾਜ ਨੂੰ ਸੁਣੇ ਅਤੇ ਇਹ ਜਨਤਾ ਵਿਰੋਧੀ ਬਿੱਲ ਛੇਤੀ ਵਾਪਸ ਲਵੇ ਤਾਂ ਜੋ ਜਨਤਾ ਵਿਚ ਸਰਕਾਰ ਪ੍ਰਤੀ ਵਿਸ਼ਵਾਸ ਬਹਾਲ ਕੀਤਾ ਜਾਵੇ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ। 

ਭਾਰਤ ਵਿਚ ਵੱਸਦੇ ਭਾਟ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਕਿ ਕਿਸਾਨ ਵਰਗ ਵਲੋਂ ਲਗਾਏ ਸ਼ਾਤਮਈ ਧਰਨਿਆਂ ਵਿਚ ਵਧ-ਚੜ੍ਹ ਕੇ ਸਹਿਯੋਗ ਦਿਉ ਜੀ। 

ਜਾਰੀ ਕਰਤਾ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਵਰਕਿੰਗ ਕਮੇਟੀ।