ਜਗਰਾਓਂ 14 ਸਤੰਬਰ (ਅਮਿਤ ਖੰਨਾ): ਲਾਇਨਜ਼ ਕਲੱਬ ਮੇਨ ਵੱਲੋਂ ਸਿੱਖਿਆ ਦੇ ਖੇਤਰ ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਜੇ ਐਸ ਦਿਓਲ ਸੈਕਟਰੀ ਹਰਮਿੰਦਰ ਸਿੰਘ ਬੋਪਾਰਾਏ ਤੇ ਕੈਸ਼ੀਅਰ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਆਰ ਕੇ ਹਾਈ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਧਿਆਪਕ ਹਰਦੀਪ ਜੱਸੀ ਪ੍ਰਿੰਸੀਪਲ ਜੈਪਾਲ ਕੌਰ ਤੇ ਅਧਿਆਪਕ ਸੁਖਜੀਵਨ ਕੌਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ ਉਨ•ਾਂ ਕਿਹਾ ਕਿ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਧਿਆਪਕ ਹਰਦੀਪ ਜੱਸੀ ਜਿਥੇ ਸਿੱਖਿਆ ਦੇ ਖੇਤਰ ਚ ਯੋਗਦਾਨ ਪਾ ਰਹੇ ਹਨ ਉੱਥੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਚ ਹਮੇਸ਼ਾਂ ਅੱਗੇ ਹੋ ਕੇ ਸੇਵਾ ਕਰਦੇ ਹਨ ਇਸ ਮੌਕੇ ਲਾਇਨ ਇੰਦਰਪਾਲ ਸਿੰਘ ਢਿੱਲੋਂ , ਲਾਇਨ ਪ੍ਰਵੀਨ ਗਿੱਲ, ਤੇ ਲਾਇਨ ਮੋਹਿਤ ਵਰਮਾ ਆਦਿ ਹਾਜ਼ਰ ਸਨ