ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮਾਏ ਮੇਰੀ ਰੂਹ ਨਿਮਾਣੀ।
ਭਰਦੀ ਹੈ ਜੋ ਗਮ ਦਾ ਪਾਣੀ ।

ਨੁੱਚੜ ਜਾਂਦਾ ਖੂਨ ਦਿਲ ਦਾ 
ਰਹੇ ਛਲਕਦਾ ਨੈਣਾਂ ਥਾਣੀਂ ।

ਲਗ ਜਾਂਦੀ ਉੱਭੜ-ਚੁਭੜੀ 
ਨਹੀਂ ਸੁਲਝਦੀ    ਉਲਝੀ।

ਆਯਾ ਨਾ ਮਿਰੇ ਦਿਲ ਦਾ ਰਾਜਾ 
ਸੀ ਜੀਹਦੀ ਮੈਂ ਦਿਲ ਦੀ ਰਾਣੀ ।

ਸੋਚਾਂ ਦਾ ਦਿਨ ਖਾਣ ਨੂੰ ਔਂਦਾ 
ਔਖੀਂ ਹੁੰਦੀ ਰਾਤ ਲੰਘਾਣੀ ।

ਪਿੱਛਾ ਕਰਦੀ ਰਹਿੰਦੀ ਮੇਰਾ
"ਸ਼ਾਇਰ " ਦੀ ਆਵਾਜ਼ ਪਛਾਣੀ

 

2)

ਨੈਣੀਂ ਤੇਰੇ ਤਸਵੀਰ ਹੈ ਮੇਰੀ ।
ਤਲੀਆਂ ਤੇ ਤਕਦੀਰ ਹੈ ਮੇਰੀ ।

ਦਿਲ ਲੀਹ ਲੱਗੀ ਜਾਣ ਨਾ ਦਿੰਦੀ 
 ਪੈਰੀਂ ਪਈ ਜ਼ੰਜੀਰ ਹੈ ਮੇਰੀ ।

ਦਿਲ ਦੇ ਅੰਦਰ ਤੇਰੀ ਸੂਰਤ 
ਛਾਤੀ ਦੇਖੀਂ ਚੀਰ ਹੈ ਮੇਰੀ ।

ਤੈਨੂੰ ਛੱਡਣਾ ਸਾਹਾਂ ਵਰਗਾ 
ਪੱਥਰ ਉੱਤੇ ਲਕੀਰ ਹੈ ਮੇਰੀ ।

ਉੱਜੜ ਗਿਆ ਪਾ ਨਾ ਸਕਿਆ 
ਇਸ਼ਕ ਤਾਂ ਟੇਢੀ ਖੀਰ ਹੈ ਮੇਰੀ ।

ਮੁੰਡਿਆਂ ਕੋਲੇ ਰੋਜ਼ ਮੈਂ ਦੱਸਾਂ 
ਔਹ ਜਾਂਦੀ ਹੀਰ ਹੈ ਮੇਰੀ ।

"ਸ਼ਾਇਰ "ਨੂੰ ਆ ਗਲ ਨਾਲ ਲਾ 
ਬੇਨਤੀ ਇਹੋ ਅਖੀਰ ਹੈ ਮੇਰੀ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220