ਸਿੱਧੂ ਮੂਸੇਵਾਲਾ ਦੇ ਗੀਤ ‘ਬਾਈ-ਬਾਈ’ ਚ ਕੁੱਕੜਾ ਦੀ ਲੜਾਈ ਸਬੰਧੀ ਭਾਰਤੀ ਪਸ਼ੂ ਭਲਾਈ ਬੋਰਡ ਵੱਲੋਂ ਕਾਰਨ ਦੱਸੋਂ ਨੋਟਿਸ

ਚੰਡੀਗੜ੍ਹ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਗਾਇਕ ਸਿੱਧੂ ਮੂਸੇਵਾਲਾ ਅਤੇ ਗੁਲਾਬ ਸਿੱਧੂ ਵੱਲੋਂ ਗਾਏ ਨਵੇਂ ਗੀਤ ‘ਬਾਈ-ਬਾਈ’ ਦੀ ਵੀ. ਡੀ. ਓ. ਚ ਕੁੱਕੜਾ ਦੀ ਲੜਾਈ ਦਿਖਾਉਣ ਵਿਰੁੱਧ ਕੇਂਦਰੀ ਪਸ਼ੂ ਭਲਾਈ ਬੋਰਡ (ਸਬੰਧਤ ਮੱਛੀ, ਪਸ਼ੂ ਭਲਾਈ ਤੇ ਡੇਅਰੀ ਮੰਤਰਾਲਾ ਭਾਰਤ ਸਰਕਾਰ) ਵੱਲੋਂ ਸਬੰਧਤ ਕੰਪਨੀ ਟਰੂ ਮੇਕਰ ਐਂਡ ਗੋਲਡ ਮੀਡੀਆ ਇੰਟਰਟੇਂਨਮੈਂਟ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ । ਚੰਡੀਗੜ੍ਹ ਦੇ ਪ੍ਰੋ: ਪੰਡਿਤ ਰਾਓ ਧਰੇਨਵਰ ਵੱਲੋਂ ਭਾਰਤੀ ਪਸ਼ੂ ਭਲਾਈ ਬੋਰਡ ਨੂੰ ਕੀਤੀ ਆਪਣੀ ਲਿਖਤੀ ਸ਼ਿਕਾਇਤ ‘ਚ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਦੀ ਗਾਇਕੀ ਅਤੇ ਪਸ਼ੂ ਅੱਤਿਆਚਾਰ ਸਬੰਧੀ ਲਗਾਈਆਂ ਕਾਨੂੰਨੀ ਪਾਬੰਧੀਆਂ ਦਾ ਹਵਾਲਾ ਦਿੰਦਿਆ ਸਿੱਧੂ ਮੂਸੇਵਾਲੇ ਦੇ ਇਸ ਨਵੇਂ ਗੀਤ ‘ਬਾਈ-ਬਾਈ’ ਨੂੰ ਵੀ ਇਸੇ ਆਧਾਰ ‘ਤੇ ਲੈਣ ਦੀ ਮੰਗ ਕੀਤੀ ਸੀ, ਜਿਸ ‘ਤੇ ਬੋਰਡ ਵੱਲੋਂ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ।