ਕਿਸਾਨ ਵਿਰੋਧੀ ਆਰਡੀਨੈਂਸ ਸੋਧ ਬਿੱਲ 2020 ਪਾਸ ਕੀਤਾ ਕੇਂਦਰ ਸਰਕਾਰ ਵਾਪਸ ਲਵੇ:ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਨੇ ਜੋ ਸੋਧ ਬਿੱਲ 2020 ਪਾਸ ਕੀਤਾ ਉਹ ਬਿੱਲ ਕਿਸਾਨਾਂ ਲਈ ਖਤਰਨਾਕ ਸਾਬਤ ਹੋਵੇਗਾ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਮੋਗਾ ਕਿਸਾਨ ਸੈਲ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਸ਼ਾਝੇ ਕੀਤੇ।ਪ੍ਰਧਾਨ ਔਲਖ ਨੇ ਕਿਹਾ ਕਿ ਸੋਧ ਬਿੱਲ ਪਾਸ ਕੀਤਾ ਹੈ ਅਸਲ 'ਚ ਉਹ ਬਿਜਲੀ ਬੋਰਡਾਂ ਨੂੰ ਨਿੱਜੀ ਹੱਥਾਂ 'ਚ ਦੇਣ ਲਈ ਕੀਤਾ ਗਿਆ ਹੈ ਅਤੇ ਉਹ ਖੇਤੀ ਸਬੰਧੀ ਖੱੁਲੀ ਮੰਡੀ ਦਾ ਨਾਅਰਾ ਦੇ ਕੇ ਜੋ ਆਰਡੀਨੈਸ਼ ਪਾਸ ਕੀਤਾ ਗਿਆ ਹੈ ਉਸ ਦੀ ਅਸਲ ਸਚਾਈ ਸਰਕਾਰਾਂ ਦਾ ਫਸਲਾਂ ਦੀ ਖਰੀਦ ਕਰਨ ਤੋ ਭੱਜਣਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਸ਼ ਜਾਰੀ ਕਰਨ ਕਿਸਾਨਾਂ ਵਿੱਚ ਭਾਰੀ ਰੋਸ਼ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਵਿਚ ਖੱੁਲੇ ਤੌਰ ਤੇ ਜਿਣਸ ਵੇਚਣ ਦਾ ਫੈਸਲਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਣ ਵਾਲਾ ਹੈ ਜੋ ਸੂਬਿਆਂ ਦੇ ਮੰਡੀਕਰਨ ਢਾਂਚੇ ਨੂੰ ਵੀ ਤਹਿਸ ਨਹਿਸ ਕਰ ਦੇਵੇਗਾ।ਪ੍ਰਧਾਨ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋ ਭੱਜ ਗਈਆਂ ਹਨ।ਉਨ੍ਹਾਂ ਮੰਗ ਕੀਤੀ ਕਿ ਨਵੇ ਆਰਡੀਨੈਂਸ ਵਾਪਸ ਲੈਣ ਦੇ ਨਾਲ ਹੀ ਜਿਣਸਾਂ ਦੇ ਭਾਅ ਡਾਂ.ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਦਿੱਤੇ ਜਾਣ।