ਜਗਰਾਉਂ 10 ਅਗਸਤ (ਅਮਿਤ ਖੰਨਾ) ਸਾਰਾ ਭਾਰਤ ਦੇਸ਼ ਅਜ਼ਾਦੀ ਦੀ 75ਵੀਂ ਵਰੇਗੰਡ ਇਸ ਸਾਲ ਮਨਾ ਰਿਹਾ ਹੈ.ਇਸ ਸੰਬੰਧਤ ਭਾਰਤ ਸਰਕਾਰ ਵਲੋਂ “ਅਜ਼ਾਦੀ ਦਾ ਅਮ੍ਰਿਤ ਮਹਾਉਤਸਵ” ਦੇ ਨਾਮ ਅਧੀਨ ਸਕੂਲੀ ਵਿਦਿਆਰਥੀਆਂ ਲਈ ਗਤੀਵਿਧੀਆ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ. ਸੀ.ਬੀ.ਐਸ.ਈ ਬੋਰਡ ਵਲੋਂ ਸੰਬੰਧਤ ਸਕੂਲਾਂ ਨੂੰ ਮਹੀਨਾਵਾਰ ਇਹਨਾਂ ਗਤੀਵਿਧੀਆ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਹੈ.ਅੱਜ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਰਸਮੀ ਤੌਰ ਤੇ ਅਜ਼ਾਦੀ ਦੇ ਇਸ ਮਹਾਂ ਉਤਸਵ ਦੀ ਸ਼ੁਰੂਆਤ ਸਕੂਲ ਵਿੱਚ ਆਪਣੀ ਸਪੀਚ ਰਾਂਹੀ ਕੀਤੀ ਗਈ.ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆ ਇਸ ਉਪਰ ਆਪਣੇ ਵਿਚਾਰ ਰੱਖੇ ਅਤੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ.ਉਹਨਾਂ ਕਿਹਾ ਕਿ ਅਜ਼ਾਦੀ ਆਪਣੇ ਨਾਲ ਜਿੰਮੇਵਾਰੀ ਲੈ ਕੇ ਆਉਂਦੀ ਹੈ ਅਤੇ ਆਪਣੇ ਸਾਰਿਆ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਅਜ਼ਾਦੀ ਨੂੰ ਸੰਭਾਲ ਕੇ ਰੱਖੀਏ ਅਤੇ ਨਾਲ ਦੀ ਨਾਲ ਹੀ ਇਸ ਅਜਾਦੀ ਨੂੰ ਨਿਖਾਰਣ ਵਿੱਚ ਆਪਣਾ ਯੋਗਦਾਨ ਪਾਈਏ.ਜਿੰਨਾਂ ਲੱਖਾ ਲੋਕਾਂ ਨੇ ਇਸ ਅਜ਼ਾਦੀ ਲਈ ਆਪਣੀ ਜਾਨ ਦਿੱਤੀ ਹੈ ਉਹਨਾਂ ਦੇ ਸੁਫਨਿਆਂ ਦਾ ਭਾਰਤ ਬਣਾਉਣ ਵਿੱਚ ਆਪਾਂ ਸਾਰਿਆ ਨੂੰ ਮਿਲ ਕੇ ਮਿਹਨਤ ਕਰਨੀ ਚਾਹੀਦੀ ਹੈ. ਜੇਕਰ ਹਰ ਵਰਗ ਆਪਣੀ ਜਿੰਮੇਵਾਰੀ ਸਮਝੇ ਤਾਂ ਅਸੀ ਆਪਣੇ ਭਾਰਤ ਦੇਸ਼ ਨੂੰ ਦੁਨੀਆ ਦਾ ਮੋਹਰੀ ਰਾਸ਼ਟਰ ਬਣਾ ਸਕਦੇ ਹਾਂ. ਇਸਦੇ ਨਾਲ ਹੀ ਮਹੀਨਾਵਾਰ ਗਤੀਵਿਧੀਆ ਦੀ ਸ਼ੁਰੂਆਤ ਵੀ ਕੀਤੀ ਗਈ.ਜਿਸ ਅਧੀਨ ਅਧਿਆਪਕ ਹਰ ਰੋਜ ਵੱਖਰੇ^ ਵੱਖਰੇ ਸਵੰਤਰਤਾ ਸੈਲਾਨੀ ਦੀ ਜੀਵਨੀ ਨੂੰ ਵਿਦਿਆਰਥੀਆ ਨਾਲ ਸਾਝਾਂ ਕਰਣਗੇ.ਵਿਦਿਆਰਥੀ ਵੀ ਪੋਸਟਰ ਮੇਕਿੰਗ, ਕਹਾਣੀ ਵਾਚਨ, ਲੇਖਣ ਮੁਕਾਬਲੇ, ਕਵਿੱਜ ਮੁਕਾਬਲੇ, ਰੋਲ ਪਲੇਅ, ਭਾਸ਼ਣ ਮੁਕਾਬਲੇ, ਆਦਿ ਵਿੱਚ ਹਿੱਸਾ ਲੈਣਗੇ. ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ. ਸੀ.ਬੀ.ਐਸ.ਈ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸਾਡੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਵਲੋਂ ਸ਼ਲਾਘਾ ਕੀਤੀ ਗਈ.ਇਸ ਨਾਲ ਸਾਰੇ ਵਿਦਿਆਰਥੀ ਜੋ ਲਗਭਗ ਇੱਕ ਸਾਲ ਤੋ ਕੋਵਿਡ ਕਾਰਨ ਸਿਰਫ ਆਨ^ਲਾਈਨ ਪੜਾਈ ਦੇ ਨਾਲ ਹੀ ਜੁੜੇ ਹੋਏ ਸਨ, ਉਹਨਾਂ ਨੂੰ ਇੱਕ ਵੱਖਰਾ ਮਾਹੋਲ ਮਿਲੇਗਾ ਅਤੇ ਇਸ ਬਾਰੇ ਵੀ ਉਹ ਜਾਣੂ ਹੋਣਗੇ ਕਿ ਅਜ਼ਾਦੀ ਕਿੰਨੀ ਕੀਮਤੀ ਹੈ.ਇਹਨਾਂ ਗਤੀਵਿਧੀਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੋਬਾਇਲ ਫੋਨਾਂ ਤੋ ਦੂਰ ਕਰਦੇ ਹੋਏ ਉਹਨਾਂ ਦੀ ਕਲਾ ਨੂੰ ਨਿਖਾਰਣਾ ਵੀ ਹੈ. ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ ਨੇ ਇਸ ਉਪਰਾਲੇ ਲਈ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ.