ਲੰਡਨ,ਨਵੰਬਰ 2020 -(ਗਿਆਨੀ ਰਵਿੰਦਰਪਾਲ ਸਿੰਘ )-
ਬਰਤਾਨਵੀ ਲੇਖਿਕਾ ਮਰੀਨਾ ਵ੍ਹੀਲਰ ਦੀ 1947 ਦੀ ਵੰਡ ’ਤੇ ਆਧਾਰਤ ਨਵੀਂ ਕਿਤਾਬ ਦੀ ਭਾਰਤ ’ਚ ਵਿਕਰੀ ਜ਼ੋਰਾਂ ’ਤੇ ਹੈ। ਲੇਖਿਕਾ ਇਸ ਕਿਤਾਬ ਰਾਹੀਂ ਬਰਤਾਨੀਆ ਤੇ ਭਾਰਤ ਦੇ ਸਾਂਝੇ ਇਤਿਹਾਸ ਵਿੱਚ ਦਰਜ ਮੁਸ਼ਕਿਲ ਅਧਿਆਏ ਦੇ ਵੱਖ-ਵੱਖ ਪਰਿਪੇਖਾਂ ਦੀ ਚੰਗੀ ਸਮਝ ਨੂੰ ਬੜ੍ਹਾਵਾ ਦੇਣਾ ਚਾਹੁੰਦੀ ਹੈ। ‘ਦਿ ਲੌਸਟ ਹੋਮਸਟੈੱਡ: ਮਾਇ ਮਦਰ, ਪਾਰਟੀਸ਼ਨ ਐਂਡ ਦਿ ਪੰਜਾਬ’ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਸਾਬਕਾ ਪਤਨੀ ਵ੍ਹੀਲਰ ਨੇ ਵੰਡ ਦੇ ਗੁੰਝਲਦਾਰ ਵਿਸ਼ੇ ਨੂੰ ਆਪਣੀ ਸਿੱਖ ਮਾਤਾ ਦੇ ਸਰਗੋਧਾ (ਹੁਣ ਪਾਕਿਸਤਾਨ ’ਚ) ਤੋਂ ਭਾਰਤ ਅਤੇ ਅਖ਼ੀਰ ਬਰਤਾਨੀਆ ਤੱਕ ਦੇ ਸਫ਼ਰ ਦੀ ਬਹੁਤ ਹੀ ਨਿੱਜੀ ਯਾਦਗਾਰ ਵਜੋਂ ਕਵਰ ਕੀਤਾ ਹੈ। ਵ੍ਹੀਲਰ ਨੇ ਕਿਹਾ, ‘‘ਉਸ ਵੱਲੋਂ ਸਰਹੱਦ ਦੇ ਦੋਵੇਂ ਪਾਸੇ ਕੀਤੀ ਗਈ ਖ਼ੁਦ ਦੀ ਖੋਜ ਅਤੇ ਆਪਣੀ ਮਾਂ ਦੀਪ ਸਿੰਘ ਜਿਸ ਦੀ ਇਸੇ ਸਾਲ ਦੇ ਸ਼ੁਰੂ ਵਿੱਚ ਮੌਤ ਹੋ ਚੁੱਕੀ ਹੈ, ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਉਸ ਨੂੰ ਆਸ ਹੈ ਕਿ ਇਹ ਕਿਤਾਬ ਕੁਝ ਨਵੀਂ ਵਿਚਾਰ-ਚਰਚਾ ਦਾ ਬੂਹਾ ਖੋਲ੍ਹੇਗੀ ਪਰ ਇਕ ਸ਼ਰਤ ’ਤੇ, ਜੋ ਇਹ ਹੈ ਕਿ ਲੋਕਾਂ ਨੂੰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਹੋਵੇਗਾ।’