ਧਰਮਕੋਟ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਸਾਡਾ ਮੁੱਖ ਮਕਸਦ-ਵਿਧਾਇਕ ਲੋਹਗੜ੍ਹ

ਧਰਮਕੋਟ ਨਵੰਬਰ 2020 (ਜੱਜ ਮਸੀਤਾਂ/ਰਾਣਾ ਸ਼ੇਖ ਦੌਲਤ  ):

ਧਰਮਕੋਟ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੀ ਸਾਡਾ ਮੁੱਖ ਮਕਸਦ ਹੈ। ਹਲਕੇ ਦੇ ਵਿਕਾਸ ਲਈ ਧਨ ਵੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਧਰਮਕੋਟ ਹਲਕਾ ਵਿਕਾਸ ਪੱਖੋਂ ਪੰਜਾਬ ਦੇ ਮੋਹਰੀ ਹਲਕਿਆਂ 'ਚੋਂ ਇਕ ਹਲਕਾ ਹੋਵੇਗਾ ਉਪਰੋਕਤ ਸ਼ਬਦ ਸੁਖਜੀਤ ਸਿੰਘ ਲੋਹਗੜ ਹਲਕਾ ਵਿਧਾਇਕ ਧਰਮਕੋਟ ਨੇ ਨਗਰ ਕੌਂਸਲ ਧਰਮਕੋਟ ਵਿਖੇ ਹਲਕੇ ਦੀਆਂ 147 ਪੰਚਾਇਤਾਂ ਨੂੰ 5 ਕਰੋੜ 92 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਭੇਟ ਕਰਨ ਸਮੇਂ ਕਹੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਵਿਕਾਸ ਕੰਮਾਂ ਲਈ ਕੀਤੇ ਵਾਅਦੇ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਹਲਕੇ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਰਾਸ਼ੀ ਦਿੱਤੀ ਗਈ ਹੈ ਜਿਸ ਤਹਿਤ ਧਰਮਕੋਟ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਪ੍ਰਦਾਨ ਕਰਨ ਲਈ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਰਾਸ਼ੀ ਭੇਟ ਕੀਤੀ ਜਾ ਰਹੀ ਹੈ।

ਇਸ ਰਾਸ਼ੀ ਨਾਲ ਧਰਮਕੋਟ ਹਲਕੇ ਅੰਦਰ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਉੱਥੇ ਹੀ ਉਨ੍ਹਾਂ ਹਾਜ਼ਰ ਸਮੂਹ ਪੰਚਾਇਤਾਂ ਨੂੰ ਬਿਨ੍ਹਾਂ ਭੇਦ ਭਾਵ ਤੋਂ ਅਤੇ ਵਿਤਕਰੇਬਾਜ਼ੀ ਤੋਂ ਉਪਰ ਉੱਠ ਕੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਅੰਦਰ ਜੋ ਵਿਕਾਸ ਦੀ ਲਹਿਰ ਚੱਲ ਰਹੀ ਹੈ ਕਿ ਉਹ ਆਉਂਦੇ ਦਿਨਾਂ 'ਚ ਹੋਰ ਵੀ ਤੇਜ ਹੋਵੇਗੀ ਅਤੇ ਧਰਮਕੋਟ ਹਲਕੇ ਅੰਦਰ ਪੰਚਾਇਤਾਂ ਨੂੰ ਆਉਂਦੇ ਦਿਨਾਂ 'ਚ ਹੋਰ ਵੀ ਗਰਾਂਟਾਂ ਦੇ ਗੱਫੇ ਭੇਟ ਕੀਤੇ ਜਾਣਗੇ ਇਸਦੇ ਨਾਲ ਹੀ ਪਿੰਡਾਂ 'ਚ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਲਈ ਵੀ ਪੰਚਾਇਤਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਵਿਚਲੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਪੱਧਰ ਤੇ ਗਰਾਂਟ ਰਾਸ਼ੀ ਦਿੱਤੀ ਗਈ ਹੈ।ਇਸ ਮੌਕੇ ਤੇ ਉਨ੍ਹਾਂ ਨਾਲ ਅਵਤਾਰ ਸਿੰਘ ਪੀ ਏ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਮਨਜੋਤ ਸਿੰਘ ਸੋਢੀ ਬੀਡੀਪੀਓ ਕੋਟ ਈਸੇ ਖਾਂ, ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ ਕੋਟ ਈਸੇ ਖਾ, ਗੁਰਭੇਜ ਸਿੰਘ ਏ ਪੀ ਉ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜਿਲਾ ਪ੍ਰੀਸ਼ਦ ਮੋਗਾ, ਜੁਗਿੰਦਰ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ, ਸੁਧੀਰ ਕੁਮਾਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਬਲਤੇਜ ਸਿੰਘ ਚੇਅਰਮੈਨ ਕੋਆਪ੍ਰੇਟਿਵ ਮਾਰਕੀਟਿੰਗ ਸੋਸਾਇਟੀ, ਕੁਲਬੀਰ ਸਿੰਘ ਲੋਗੀਵਿੰਡ ਚੇਅਰਮੈਨ ਪੀ ਏ ਡੀ ਬੀ,। ਦਿਲਬਾਗ ਸਿੰਘ ਸਰਪੰਚ ਫਤਿਹਗੜ੍ਹ ਕੋਰੋਟਾਨਾ,  ਹਰਿੰਦਰ ਕੌਰ ਸ਼ਾਹ ਸਰਪੰਚ ਕਿਸ਼ਨਪੁਰਾ ਕਲਾਂ, ਅਮਰਜੀਤ ਸਿੰਘ ਬਿੱਟੂ ਬਲਾਕ ਪ੍ਰਧਾਨ ਕਾਂਗਰਸ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਸੋਹਣ ਸਿੰਘ ਖੇਲਾ, ਜਸਵੰਤ ਸਿੰਘ ਮੱਤਾ, ਕਾਰਜ ਸਿੰਘ ਸਰਪੰਚ ਢੋਲੇਵਾਲਾ, ਅਮਰਿੰਦਰ ਸਿੰਘ ਸਰਪੰਚ ਕੋਟ ਮੁਹੰਮਦ ਖਾ, ਨਿਰਮਲ ਸਿੰਘ ਸਿੱਧੂ ਕੋਸਲਰ ਧਰਮਕੋਟ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।