You are here

ਡੀਜ਼ਲ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਜਨਤਾ ਨੂੰ ਸੂਲੀ ਤੇ ਟੰਗ ਦਿੱਤਾ- ਗੁਰਮੇਲ ਸਿੰਘ ਮੋੜ

ਮਹਿਲ ਕਲਾਂ /ਬਰਨਾਲਾ -ਜੁਲਾਈ 2020  (ਗੁਰਸੇਵਕ ਸਿੰਘ ਸੋਹੀ)-ਹਲਕਾ  ਮਹਿਲ ਕਲਾਂ ਦੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਮਜਦੂਰ ਤੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦਾ ਝੰਬਿਆ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਕੇਂਦਰ ਸਰਕਾਰ ਨੇ ਦਿਨੋ-ਦਿਨ ਪਟਰੌਲ, ਡੀਜਲ ਦੀਆ ਕੀਮਤਾਂ ਅਸਮਾਨੀ ਚੜ੍ਹੀਆਂ ਜਾ ਰਹੀਆ ਹਨ। ਕਿਸਾਨ ਵਿਰੋਧੀ ਆਰਡੀਨੈੱਸ ਜਾਰੀ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੌੜ ਸਿੰਘ ਨੇ ਕਿਹਾ ਕਿ ਜਿਸ ਵਿੱਚ ਇੱਕ ਦੇਸ਼ ਇੱਕ ਮੰਡੀ ਦਾ ਜਿਸ ਨੂੰ ਖੁੱਲ੍ਹੀ ਮੰਡੀ ਦਾ ਸਿਧਾਂਤ ਕਹਿੰਦੇ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨ ਕਿਸੇ ਵੀ ਮੰਡੀ ਵਿੱਚ ਆਪਣੀ ਫ਼ਸਲ ਨੂੰ ਵੇਚ ਸਕਦਾ ਹੈ । ਪਰ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਛੋਟੀ ਕਿਸਾਨੀ ਵਿੱਚੋਂ ਹਨ ਜਿਨ੍ਹਾਂ ਨੂੰ ਆਪਣੀ ਪਿੰਡ ਦੀ ਮੰਡੀ ਵਿੱਚ ਫ਼ਸਲ ਲਿਜਾਣ ਦੀ ਹੀ ਸਮੱਸਿਆ ਬਣੀ ਹੁੰਦੀ ਹੈ ਉਹ ਦੂਰ ਮੰਡੀ ਵਿੱਚ ਲਿਜਾ ਕੇ ਕਿੱਥੋਂ ਫਸਲ ਵੇਚ ਸਕਦਾ ਹੈ।ਉਨ੍ਹਾਂ ਕਿਹਾ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ M.S.P ਖਤਮ ਨਹੀਂ ਕੀਤੀ ਜਾ ਰਿਹਾ । ਪਰ ਜਦੋਂ ਮੰਡੀਕਰਨ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾ ਰਹੀਆ ਹਨ। ਜਿਸ ਨਾਲ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ। ਸਿਰਫ ਐਫ, ਸੀ, ਆਈ ਵੰਡ ਸਿਸਟਮ ਨੂੰ ਚਾਲੂ ਰੱਖਣ ਦੇ ਲਈ ਹੀ ਫਸਲ ਦੀ ਖਰੀਦ ਕਰੇਗੀ ਜਿਸ ਤੋਂ ਸਾਫ ਜ਼ਾਹਰ ਹੈ ਕਿ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ ਫਿਰ M.S.P ਦਾ ਹੀ ਮਤਬਲ ਰਹਿ ਜਾਵੇਗਾ। ਜਿਸ ਤਰ੍ਹਾਂ ਮੱਕੀ ਦਾ ਰੇਟ (M.S.P) 1750/ ਰੁਪਏ ਪ੍ਰਤੀ ਕੁਇੰਟਲ ਹੈ । ਪਰ ਮੰਡੀਆਂ ਵਿੱਚ 700 ਰੁਪਏ ਤੋਂ ਲੈ ਕੇ 1200 ਤੱਕ ਵਿਕ ਰਹੀ ਹੈ। ਇਸ ਲਈ ਕਣਕ ਤੇ ਝੋਨੇ ਦੀ ਫਸਲ ਦਾ ਇਹ ਹਾਲ ਹੋ ਜਾਵੇਗਾ। ਕਿਸਾਨਾਂ ਦੇ ਨਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਿਥੇ ਬਾਕੀ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਕੋਲ ਨਾ ਤਾਂ ਫ਼ਸਲ ਰੱਖਣ ਨੂੰ ਜਗ੍ਹਾ ਹੁੰਦੀ ਹੈ ਤੇ ਨਾ ਹੀ ਕਿਸਾਨ ਦੀ ਆਰਥਿਕ ਮਜਬੂਰੀ ਕਾਰਨ ਰੱਖਣ ਦੀ ਸਮਰੱਥਾ ਹੈ।