ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-
ਸ੍ਰੀ ਸੰਦੀਪ ਗੋਇਲਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਸ੍ਰ: ਸੁਖਦੇਵ ਸਿੰਘ ਵਿਰਕ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ, ਉਸ ਸਮੇਂ ਵੱਡੀ ਸਫਲਤਾ ਮਿਲੀ
ਜਦੋ ਮਿਤੀ 25/02/2020 ਨੂੰ ਥਾਣੇਦਾਰ ਗੁਰਬਚਨ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਵੱਲੋਂ ਸੋਰਸ ਦੀ ਇਤਲਾਹ ਪਰ ਮੋਹਨ ਲਾਲ ਉਰਫ ਕਾਲਾ ਪੁੱਤਰ ਪਵਨ ਕੁਮਾਰ ਵਾਸੀ ਕਿਲ੍ਹਾ ਮੁਹੱਲਾ ਬਰਨਾਲਾ ਹਾਲ ਸੰਧੂ ਪੱਤੀ ਉਪਲੀ ਦੇ ਖਿਲਾਫ ਮੁਖਬਰ ਦੀ ਇਤਲਾਹ ਪਰ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਕਬਜ਼ਾ ਵਿੱਚੋਂ 2000 ਨਸ਼ਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕੱਦਮਾ ਨੰਬਰ 95 ਮਿਤੀ 25/02/2020 ਅ/ਧ 22, 29 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਜੋ ਉਕਤ ਦੋਸ਼ੀ ਦੀ ਪੁੱਛਗਿੱਛ ਦੇ ਆਧਾਰ ਤੇ ਬਲਵਿੰਦਰ ਸਿੰਘ ਉਰਫ ਕਾਲੂ ਪੁੱਤਰ ਬਸੰਤ ਲਾਲ ਵਾਸੀ ਟਿਊਬਵੈਲ ਨੰਬਰ 3 ਕਿਲ੍ਹਾ ਮੁਹੱਲਾ ਬਰਨਾਲਾ ਨੂੰ ਨਾਮਜਦ ਕਰਕੇ ਮਿਤੀ 25/02/2020 ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਗੋਲੀਆਂ ਉਹ ਨਰੇਸ਼ ਕੁਮਾਰ ਮਿੱਤਲ ਉਰਫ ਰਿੰਕੂ ਮਾਲਕ ਬੀਰੂ ਰਾਮ ਠਾਕਰ ਦਾਸ ਮੈਡੀਕਲ ਸਟੋਰ ਸਦਰ ਬਜ਼ਾਰ ਬਰਨਾਲਾ ਤੋਂ ਲੈ ਕੇ ਆਉਂਦਾ ਹੈ, ਜੋ ਸ੍ਰੀ ਏਕਾਂਤ ਸਿੰਗਲਾ ਡਰੱਗ ਇੰਸਪੈਕਟਰ ਨੂੰ ਹਮਰਾਹ ਲੈ ਕੇ ਨਰੇਸ਼ ਕੁਮਾਰ ਮਿੱਤਲ ਉਰਫ ਰਿੰਕੂ ਮਾਲਕ ਬੀਰੂ ਰਾਮ ਠਾਕਰ ਦਾਸ ਮੈਡੀਕਲ ਸਟੋਰ ਦੀ ਚੈਕਿੰਗ ਕਰਕੇ 4900 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। ਜੋ ਨਰੇਸ਼ ਕੁਮਾਰ ਉਕਤ ਦੀ ਪੁੱਛਗਿੱਛ ਤੋਂ ਮਿਤੀ 28/02/2020 ਨੂੰ ਦੋਸ਼ੀ ਤਾਇਬ ਕਰੈਸੀ ਪੁੱਤਰ ਬਾਰੂ ਕਰੈਸੀ ਵਾਸੀ ਚਕਲਾ ਸਟਰੀਟ ਸਦਰ ਬਜ਼ਾਰ ਮੁਥਰਾ (ਉਤਰ ਪ੍ਰਦੇਸ਼) ਨੂੰ ਗ੍ਰਿਫਤਾਰ ਕਰਕੇ, ਉਸ ਦੀ ਨਿਸ਼ਾਨਦੇਹੀ ਪਰ ਮਿਤੀ 05/03/2020 ਨੂੰ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਬਰਨਾਲਾ ਵੱਲੋਂ ਸ੍ਰੀ ਰਮਨਿੰਦਰ ਸਿੰਘ ਦਿਉਲ ਡੀ.ਐਸ.ਪੀ. (ਡੀ) ਬਰਨਾਲਾ ਦੀ ਅਗਵਾਈ ਹੇਠ ਹੁਣ ਤੱਕ ਕੁੱਲ 40,01,040 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੀਕੇ ਹਨ। ਜਿਹਨਾਂ ਵਿੱਚ 35,24,000 ਨਸ਼ੀਲੀਆਂ ਗੋਲੀਆਂ, 439840 ਨਸ਼ੀਲੇ ਕੈਪਸੂਲ ਅਤੇ 36,800 ਨਸ਼ੀਲੇ ਟੀਕੇ ਬ੍ਰਾਮਦ ਕੀਤੇ ਗਏ, ਅਗਲੀ ਤਫ਼ਤੀਸ਼ ਜਾਰੀ ਹੈ।