ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-
ਛੀਨੀਵਾਲ ਖੁਰਦ ਦੇ ਸਮਾਜ ਸੇਵੀ ਸਰਪੰਚ ਹਰਮਿੰਦਰ ਸਿੰਘ ਨੇ ਆਪਣੇ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸੇਵਾ ਨੂੰ ਦੇਖਦਿਆਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਗਹਿਲ ਕੈਨੇਡਾ ਨੇ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਸਮੇਂ ਵਿੱਚ ਕਿਸੇ ਹੋਰ ਸਹੂਲਤਾਂ ਜਾਂ ਖੁਸ਼ੀ ਦੇਣ ਲਈ ਦਿਲ ਦਾ ਵੱਡਾ ਹੋਣਾ ਜ਼ਰੂਰੀ ਹੈ ਅਤੇ ਇਹ ਸੇਵਾ ਕਰਨ ਦੀ ਸ਼ਕਤੀ ਪਰਮਾਤਮਾ ਕਿਸੇ ਨੂੰ ਹੀ ਦਿੰਦਾ ਹੈ। ਹਰ ਇੱਕ ਨੂੰ ਧਾਲੀਵਾਲ ਪਰਿਵਾਰ ਵਾਲੀ ਸੋਚ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਭਾਈ ਸੂਬਾ ਸਿੰਘ ਅਨਾਥ ਆਸ਼ਰਮ ਚੰਦੂਆਂਣਾ ਸਾਹਿਬ, ਚਰਨਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਸੇਵਾਦਾਰ ਚੰਦੂਆਂਣਾ ਸਾਹਿਬ, ਸਰਪੰਚ ਤਜਿੰਦਰ ਸਿੰਘ ਨਰੈਣਗੜ੍ਹ ਸੋਹੀਆਂ, ਪੰਚ ਪਰਗਟ ਸਿੰਘ ਛੀਨੀਵਾਲ, ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ, ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ।