ਲੜਕੀ ਦੇ ਕਰੋੜਾਂ ਖਰਚ ਕਰਵਾ ਕੇ ਕੈਨੇਡਾ ਪੁੱਜ ਕੇ ਥੋੜੇ ਸਮੇਂ ਬਾਅਦ ਲੜਕਾ ਘਰੋ ਹੋਇਆ ਫੁਰਰ——!

ਪੀੜਤਾ ਦੇ ਬਿਆਨਾਂ ਦੇ ਦਾਖਾ ਪੁਲਸ ਵਲੋਂ ਪਤੀ,ਸੱਸ—ਸਹੁਰਾ ਤੇ ਉਸਦੇ ਫੁੱਫੜ ਖ਼ਿਲਾਫ਼ ਦਾਜ ਦਹੇਜ ਮੰਗਣ ਦਾ ਪਰਚਾ ਦਰਜ
ਮੁੱਲਾਂਪੁਰ ਦਾਖਾ 12 ਜੁਲਾਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਵਿਆਹ ਇੱਕ ਉਹ ਬੰਧਨ ਹੈ ਜੋ ਦੋ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਦਾ ਹੈ, ਲੜਕਾ-ਲੜਕੀ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਦੇ ਹਨ। ਪਰ ਅਫਸੋਸ ਕਿ ਅੱਜ ਸਾਊਪੁਣੇ ਦਾ ਮਖੌਟਾ ਪਹਿਨੀ ਅਜਿਹੇ ਪਰਿਵਾਰ ਸਾਡੇ ਸਮਾਜ ਅੰਦਰ ਰਹਿ ਰਹੇ ਹਨ, ਜਿਨ੍ਹਾਂ ਨੂੰ ਸਭ ਕੁੱਝ ਮਿਲਣ ਦੇ ਬਾਵਜੂਦ ਵੀ ਸਬਰ ਸੰਤੋਖ ਨਹੀਂ? ਅਜਿਹੀ ਹੀ ਵਾਪਰੀ ਘਟਨਾ ਮੁੱਲਾਂਪੁਰ ਦਾਖਾ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਗੁਰਮਿੰਦਰ ਕੌਰ ਸੰਧੂ ਪਤਨੀ ਅਜੈਪਾਲ ਸਿੰਘ ਸੰਧੂ ਪੁੱਤਰੀ ਅਜਮੇਰ ਸਿੰਘ ਨਾਲ ਜਿਸਦੇ ਪਤੀ ਨੇ ਵਿਆਹ ਸਮੇਂ ਅਤੇ ਉਸ ਤੋਂ ਬਾਅਦ ਲੋੜ ਤੋਂ ਵੱਧ ਦਾਜ ਲਿਆ ਅਤੇ ਲੜਕੀ ਦੀ ਮਾਤਾ ਹਰਜੀਤ ਕੌਰ ਨਾਲ ਧੋਖਾਧੜੀ ਕਰਕੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ ਮਾਡਲ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਗੁਰਮਿੰਦਰ ਕੌਰ ਦੇ ਬਿਆਨਾਂ ’ਤੇ ਧਰਮਕੋਟ ਦੇ ਰਹਿਣ ਵਾਲੇ ਅਜੈਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ, ਮਾਤਾ ਪਰਮਜੀਤ ਕੌਰ, ਚੰਨਵਿੰਦਰ ਸਿੰਘ, ਕਰਮਜੀਤ ਕੌਰ ਅਤੇ ਅਜੈਪਾਲ ਸਿੰਘ ਦੇ ਫੁੱਫੜ ਵਿਚੋਲੇ ਜਗਦੇਵ ਸਿੰਘ ਵਾਸੀਅਨ ਵਾਰਡ ਨੰਬਰ 09 ਨੇੜੇ ਟਰੱਕ ਯੂਨੀਅਨ ਸੰਧੂ ਫਾਰਮ ਧਮਟਕੋਟ ਜਿਲਾ ਮੋਗਾ ਖਿਲਾਫ ਇਹ ਮੁਕੱਦਮਾ 116 ਦੀ ਧਾਰਾ 498-ਏ, 406, 420, 120 ਤਹਿਤ ਬੇਸ਼ਕ ਪਰਚਾ ਦਰਜ ਕਰ ਦਿੱਤਾ ਹੈ ਪਰ ਪੀੜਤ ਲੜਕੀ ਪੱਤਰਕਾਰਾਂ ਅੱਗੇ ਵਾਰ ਵਾਰ ਇਹੋ ਆਖ ਰਹੀ ਹੈ ਕਿ ਉਸ ਨਾਲ ਕਥਿੱਤ ਦੋਸ਼ੀ ਪਰਿਵਾਰ ਵਲੋ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ।ਪੀੜਤਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਉਸਦੀ ਮਾਂ ਨੇ ਉਸਦਾ ਵਿਆਹ ਅਜੈਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਨਵੰਬਰ 2017 ਨੂੰ ਗੁਰਮਰਿਯਾਦਾ ਨਾਲ ਕੀਤਾ।  ਵਿਆਹ ਵੇਲੇ ਸਹੁਰੇ ਪਰਿਵਾਰ ਦੀ ਮੰਗ ਅਨੁਸਾਰ ਵਧੀਆ ਤੇ ਮਹਿੰਗਾ ਪੈਲੇਸ ਕੀਤਾ ਤੇ ਸਹੁਰੇ ਪਰਿਵਾਰ ਦੀ ਮੰਗ ’ਤੇ ਨਾਮਵਰ 7 ਗਾਇਕ ਵੀ ਲਗੇ ਅਤੇ ਵਿਆਹ ’ਤੇ ਤਕਰੀਬਨ ਪੌਣੇ ਦੋ ਕਰੋੜ ਰੁਪਏ ਖਰਚਾ ਆਇਆ ਅਤੇ ਜਦੋਂ ਉਹ  ਕੈਨੇਡਾ ਚਲੀ ਗਈ,  ਅਤੇ ਉਸਨੇ ਜੁਲਾਈ 2019 ਵਿੱਚ ਅਜੈਪਾਲ ਸਿੰਘ ਨੂੰ ਵੀ ਬੁਲਾ ਲਿਆ। ਅਜੈਪਾਲ ਸਿੰਘ ਨੇ ਕੈਨੇਡਾ ਪੁਹੰਚਕੇ ਆਪਣੇ ਵਿਚੋਲੇ ਜਗਦੇਵ ਸਿੰਘ ਪਿਤਾ ਹਰਵਿੰਦਰ ਸਿੰਘ ਮਾਤਾ ਪਰਮਜੀਤ ਕੌਰ ਚਾਚਾ ਚੰਨਵਿੰਦਰ ਸਿੰਘ ਚਾਚੀ ਕਰਮਜੀਤ ਕੌਰ ਦੀ ਮਿਲੀ ਭੁਗਤ ਨਾਲ ਉਸ ਤੋਂ ਉਸ ਦੀ ਮਾਤਾ ਪਾਸੋ ਗੱਡੀ ਅਤੇ ਘਰ ਖਰੀਦ ਕੇ ਦੇਣ ਦੀ ਮੰਗ ਰੱਖਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋ ਪ੍ਰਭਾਵਿਤ ਹੋ ਕੇ ਅਜੈਪਾਲ ਸਿੰਘ ਨੂੰ ਕੈਮਰੀ ਗੱਡੀ ਖਰੀਦ ਕਰਕੇ ਦਿੱਤੀ ਸੀ, ਫਿਰ ਵੀ ਅਜੈਪਾਲ ਸਿੰਘ ਆਪਣੀਆਂ ਹਰਕਤਾਂ ਤੇ ਬਾਜ ਨਹੀ ਆਇਆ ਅਤੇ ਘਰ ਖਰੀਦ ਕੇ ਦੇਣ ਦੀ ਮੰਗ ਕਰਦਾ ਰਿਹਾ ਹੈ। ਅਜੈਪਾਲ ਸਿੰਘ ਦਾ ਕਨੇਡਾ ਦਾ ਪੀ.ਆਰ ਕਾਰਡ ਆ ਗਿਆ ਤਾਂ ਉਹ ਬਹੁਤ ਹੀ ਚਲਾਕੀ ਅਤੇ ਹੁਸ਼ਿਆਰੀ ਨਾਲ ਸਤੰਬਰ 2019  (ਦੋ ਮਹੀਨੇ ਬਾਅਦ) ਨੂੰ ਆਪਣਾ ਸਾਰਾ ਸਮਾਨ ਚੁੱਕ ਕੇ ਆਪਣੇ ਵਿਚੋਲੇ ਜਗਦੇਵ ਸਿੰਘ ਪਾਸ ਰਹਿਣ ਲੱਗ ਪਿਆ ।
 ਗੁਰਮਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ, ਉਸਨੂੰ ਕੁੱਝ ਵੀ ਸੁੱਝ ਨਹੀਂ ਰਿਹਾ। ਜਦੋਂ ਉਸਨੇ ਚਾਰਾਜੋਈ ਕਰਨੀ ਚਾਹੀ ਤਾਂ ਉਸ ਵੇਲੇ ਕੋਰੋਨਾ ਦੀ ਖਤਰਨਾਕ ਫੈਲੀ ਲਹਿਰ ਕਾਰਨ ਚਾਰੇ ਲਾੱਕਡਾਊਨ ਲੱਗ ਗਿਆ। ਹੁਣ ਸਭ ਕੁੱਝ ਠੀਕ ਹੋ ਗਿਆ ਤੇ ਅਖੀਰ ਉਸਨੇ ਕਰੜਾ ਦਿਲ ਕਰਕੇ ਇੰਡੀਆ ਆਉਣ ਦਾ ਮਨ ਬਣਾਇਆ ਤੇ ਇੱਥੇ ਆ ਕੇ ਪੁਲਿਸ ਦੇ ਉੱਚ ਅਫਸਰਾਂ ਨੂੰ ਸ਼ਿਕਾਇਤ ਦਰਜ ਕਰਵਾਈ। ਜਿਸ ’ਤੇ ਅਮਲ ਕਰਦਿਆਂ, ਈ.ਡੀ.ਏ ਲੀਗਲ ਪਾਸੋ ਓਪੀਨੀਅਨ ਹਾਸਲ ਕਰਕੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਜੀ ਦੀ ਮੰਨਜੂਰੀ ਮਿਲਣ ਤੇ ਉਕਤ ਮੁਕੱਦਮਾ ਦਰਜ  ਕੀਤਾ ਗਿਆ। ਗੁਰਮਿੰਦਰ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ਵਿੱਚ ਸਰਕਾਰੀ ਜਾੱਬ ਕਰਦੀ ਹੈ, ਪਿਛਲੇ ਤਿੰਨ ਮਹੀਨਿਆਂ ਤੋਂ ਉਹ ਮੈਡੀਕਲ ਲੀਫ ’ਤੇ ਹੈ, ਪਰ ਜੇਕਰ ਉਹ ਸਮੇਂ ਸਿਰ ਕੈਨੇਡਾ ਨਾ ਗਈ ਤਾਂ ਉਹ ਸਰਕਾਰੀ ਜਾੱਬ ਤੋਂ ਵੀ ਹੱਥ ਧੋ ਬੈਠੇਗੀ। ਜਿਸਦਾ ਸਿੱਧਮ-ਸਿੱਧਾ ਦੋਸ਼ੀ ਅਜੈਪਾਲ ਸਿੰਘ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਅਜਿਹੇ ਦਾਜ ਲੋਭੀ ਲਾਲਚੀ ਪਰਿਵਾਰਾਂ ਤੋਂ ਸਾਵਧਾਨ ਰਹੋਂ ਜੋ ਤੁਹਾਡੇ ਨਾਲ ਠੱਗੀ ਮਾਰਨ ਦੇ ਰੌਂਅ ਵਿੱਚ ਹੋਵੇ। ਜਿਸ ਨਾਲ ਸਮਾਜ ਅੰਦਰ ਸਿਰ ਸ਼ਰਮ ਝੁਕ ਜਾਵੇ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਰਿਸਤਾ ਕਰਨ ਤੋਂ ਪਹਿਲਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਵੋਂ। ਜਦੌ ਇਸ ਸਬੰਧੀ ਕਥਿੱਤ ਦੋਸ਼ੀ ਅਜੈਪਾਲ ਸਿੰਘ ਦੇ ਪਿਤਾ ਹਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ ਝੂਠਾ ਅਤੇ ਬੇੁਨਿਆਦ ਹੈ।