ਖੰਨਾ ਚ ਗਰਭਵਤੀ ਮਹਿਲਾ ਅਤੇ 2 ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ

ਮਾਂ ਅਤੇ ਬੱਚੀ ਦੋਵੇ ਸਿਵਲ ਹਸਪਤਾਲ 'ਚ ਕੀਤੀਆ ਆਈਸੋਲੇਟ

ਖੰਨਾ/ਲੁਧਿਆਣਾ - ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਮੰਗਲਵਾਰ ਨੂੰ ਖੰਨਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਕ ਦੋ ਸਾਲ ਦੀ ਬੱਚੀ ਇਸਦੀ ਲਪੇਟ 'ਚ ਆਈ ਹੈ। ਰੇਲਵੇ ਲਾਈਨ ਪਾਰ ਇਲਾਕੇ ਦੀ ਇਕ 21 ਸਾਲ ਦੀ ਗਰਭਵਤੀ ਮਹਿਲਾ ਪਿਛਲੀ 18 ਜੂਨ ਨੂੰ ਕੋਰੋਨਾ ਪਾਜ਼ੇਟਿਵ ਆਈ ਸੀ। ਮੰਗਲਵਾਰ ਨੂੰ ਪਾਜ਼ੇਟਿਵ ਆਈ ਬੱਚੀ ਉਸੇ ਗਰਭਵਤੀ ਮਹਿਲਾ ਦੀ ਧੀ ਹੈ। ਹੁਣ ਬੱਚੀ ਨੂੰ ਵੀ ਮਾਂ ਦੇ ਨਾਲ ਖੰਨਾ ਸਿਵਲ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖੰਨਾ ਦੇ ਰੇਲਵੇ ਲਾਈਨ ਪਾਰ ਇਲਾਕੇ ਦੀ ਰਹਿਣ ਵਾਲੀ 21 ਸਾਲ ਦੀ ਇੱਕ ਮਹਿਲਾ ਦੀ ਰਿਪੋਰਟ 18 ਜੂਨ ਨੂੰ ਕੋਰੋਨਾ ਪਾਜ਼ੇਟਿਵ ਆਈ ਹੈ। ਮਹਿਲਾ ਗਰਭਵਤੀ ਹੈ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਜ਼ੇਟਿਵ ਆਈ ਬੱਚੀ ਇਸੇ ਮਹਿਲਾ ਦੀ ਹੈ। ਮਹਿਲਾ ਰੇਲਵੇ ਸਟੇਸ਼ਨ ਦੇ ਪਿੱਛੇ ਝੁੱਗੀਆਂ ਦੇ ਕੋਲ ਟਾਇਰ ਵਾਲੀ ਗਲੀ ਦੀ ਰਹਿਣ ਵਾਲੀ ਹੈ। ਉਹ ਰੂਟੀਨ ਚੈਕਅਪ ਲਈ ਸਿਵਲ ਹਸਪਤਾਲ ਆਈ ਸੀ। ਇਸ ਦੌਰਾਨ ਉਸਦਾ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਗਿਆ ਸੀ। ਰੇਲ ਲਾਈਨ ਪਾਰ 6 ਦਿਨ 'ਚ ਤੀਜਾ ਮਾਮਲਾ ਖੰਨਾ ਦਾ ਰੇਲ ਲਾਈਨ ਪਾਰ ਦਾ ਇਲਾਕਾ ਵੀ ਹੁਣ ਹੌਲੀ-ਹੌਲੀ ਕੋਰੋਨਾ ਲਪੇਟ 'ਚ ਆਉਣਾ ਸ਼ੁਰੂ ਹੋ ਗਿਆ ਹੈ। ਇੱਥੇ ਛੇ ਦਿਨ 'ਚ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਦੋ ਅੌਰਤਾਂ ਤੇ ਇੱਕ ਬੱਚੀ ਹੈ। 17 ਜੂਨ ਨੂੰ ਜੀਟੀਬੀ ਨਗਰ ਦੀ 47 ਸਾਲ ਦੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਗੜਨ 'ਤੇ ਉਸ ਮਹਿਲਾ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। 18 ਜੂਨ ਨੂੰ 21 ਸਾਲ ਦੀ ਗਰਭਵਤੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਹੁਣ ਉਸ ਮਹਿਲਾ ਦੀ ਬੱਚੀ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ।

51 ਦੀ ਰਿਪੋਰਟ, ਸਿਰਫ ਇਕ ਪਾਜ਼ੇਟਿਵ

ਇਸ ਦੌਰਾਨ ਖੰਨਾ ਸ਼ਹਿਰ ਲਈ ਰਾਹਤ ਦੀ ਖਬਰ ਵੀ ਆਈ ਹੈ। ਐੱਸਐੱਮਓ ਡਾ. ਗੁਲਾਟੀ ਨੇ ਦੱਸਿਆ ਕਿ 19 ਜੂਨ ਨੂੰ ਖੰਨਾ ਸਿਵਲ ਹਸਪਤਾਲ 'ਚ 51 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ 'ਚੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ, ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕ ਤੇ ਹਸਪਤਾਲ 'ਚ ਰੂਟੀਨ 'ਚ ਆਉਣ ਵਾਲੇ ਲੋਕ ਸ਼ਾਮਿਲ ਸਨ। ਇਨ੍ਹਾਂ ਸਾਰੇ 51 ਦੀ ਰਿਪੋਰਟ ਆ ਗਈ ਹੈ, 50 ਨੇਗੈਟਿਵ ਹਨ, ਜਦੋਂ ਕਿ ਕੇਵਲ ਇਕ ਬੱਚੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।