You are here

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਮਰੀਨਾ ਵੀਹਲਰ ਵਿਚਕਾਰ ਤਲਾਕ ਦੀ ਸਹਿਮਤੀ 

ਲੰਡਨ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- 

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਉਨ੍ਹਾਂ ਦੀ ਪਹਿਲੀ ਭਾਰਤੀ ਮੂਲ ਦੀ ਪਤਨੀ ਮਰੀਨਾ ਵੀਹਲਰ ਵਿਚਕਾਰ ਤਲਾਕ ਦੀ ਸਹਿਮਤੀ ਹੋ ਗਈ ਹੈ | ਬੌਰਿਸ ਜੌਹਨਸਨ ਅਤੇ ਮਰੀਨਾ ਵੀਹਲਰ ਦੋ ਸਾਲ ਪਹਿਲਾਂ ਇਕ ਦੂਜੇ ਤੋਂ ਵੱਖ ਹੋ ਗਏ ਸਨ ਅਤੇ ਦੋਵਾਂ ਵਿਚਕਾਰ ਪੈਸੇ ਅਤੇ ਸੰਪਤੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ | ਜੱਜ ਗਿਬਸਨਸ ਨੇ ਅੱਜ ਮਰੀਨਾ ਵੀਹਲਰ ਨੂੰ ਤਲਾਕ ਲੈਣ ਲਈ ਅਪਲਾਈ ਕਰਨ ਲਈ ਹਾਂ ਕਰ ਦਿੱਤੀ ਹੈ | ਪ੍ਰਧਾਨ ਮੰਤਰੀ ਬੌਰਿਸ ਅਤੇ ਮਰੀਨਾ 25 ਸਾਲ ਤੋਂ ਸ਼ਾਦੀ ਬੰਦਨ ਵਿਚ ਸਨ | ਇਸ ਤੋਂ ਪਹਿਲਾਂ ਬੌਰਿਸ ਨੇ 1987 'ਚ ਅਲੈਗਰਾ ਮੌਸਟੇਅਨ ਓਵਨ ਨਾਲ ਵਿਆਹ ਕੀਤਾ ਜੋ 1993 ਤੱਕ ਚੱਲਿਆ | ਬੌਰਿਸ ਜੌਹਨਸ ਅਤੇ ਮਰੀਨਾ ਵੀਹਲਰ ਦੇ 2 ਲੜਕੇ ਅਤੇ 2 ਲੜਕੀਆਂ ਹਨ | ਮਰੀਨਾ ਵੀਹਲਰ ਜੋ ਕੈਂਸਰ ਤੋਂ ਪੜੀਤ ਸੀ ਅਤੇ ਬਾਅਦ 'ਚ ਕੈਂਸਰ ਮੁਕਤ ਹੋ ਗਈ ਸੀ | ਅੱਜ ਸੁਣਵਾਈ ਦੌਰਾਨ ਬੌਰਿਸ ਜੌਹਨਸਨ ਵਲੋਂ ਨੀਲ ਰਸਲ ਅਤੇ ਮਿਸਜ਼ ਵੀਹਲਰ ਵਲੋਂ ਲੂਸੀ ਸਟੋਨ ਕਿਊ ਸੀ ਅਦਾਲਤ 'ਚ ਪੇਸ਼ ਹੋਏ | ਜੱਜ ਗਿਬਸਨ ਨੇ ਮਿਸਜ਼ ਵੀਹਲਰ ਨੂੰ ਤਲਾਕ ਲੈਣ ਲਈ ਅਰਜ਼ੀ ਦੇਣ ਦੀ ਆਗਿਆ ਦੇ ਦਿੱਤੀ ਹੈ | ਇੰਗਲੈਂਡ ਦੇ ਨਿਯਮਾਂ ਅਨੁਸਾਰ ਮਿਸਜ਼ ਵੀਹਲਰ ਕੋਲ 12 ਮਹੀਨੇ ਦਾ ਸਮਾਂ ਹੈ | ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅੱਜ ਕੱਲ ਆਪਣੀ ਦੋਸਤ ਮਿਸਜ਼ ਸੇਮੰਡ ਨਾਲ ਰਹਿ ਰਹੇ ਹਨ | ਮਰੀਨਾ ਵੀਹਲਰ ਬਰਤਾਨੀਆ ਦੇ ਪ੍ਰਸਿੱਧ ਬੀ. ਬੀ. ਸੀ. ਪੱਤਰਕਾਰ ਚਾਰਲਸ ਵੀਹਲਰ ਦੀ ਬੇਟੀ ਹੈ, ਜਿਸ ਦੀ ਮਾਂ ਭਾਰਤੀ ਮੂਲ ਦੀ ਸੀ, ਜਿਸ ਦਾ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨਾਲ ਵੀ ਪਰਿਵਾਰਕ ਰਿਸ਼ਤਾ ਸੀ |