ਮਾਸਟਰ ਕੇਡਰ ਯੂਨੀਅਨ ਵੱਲੋਂ ਸਿਹਤ ਮੰਤਰੀ ਦੇ ਬਿਆਨ ਦੀ ਨਿੰਦਿਆ।

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਜਸਪਾਲ ਸਿੰਘ,ਜਿਲਾ ਜਨਰਲ ਸਕੱਤਰ ਸੁਖਵੀਰ ਸਿੰਘ ਛਾਪਾ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਾਰ ਵਿੱਚ ਜਾਨ ਲੇਵਾ ਭਿਆਨਕ ਬੀਮਾਰੀ ਕਰੋਨਾ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ ਦੇਸ਼ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਪਈਆਂ ਹਨ ਪਰ ਫਿਰ ਵੀ ਸੂਬੇ ਦੇ ਸਾਰੇ ਅਧਿਆਪਕ ਸਿੱਖਿਆ ਵਿਭਾਗ ਦੀ ਹਿਦਾਇਤਾ ਅਨੁਸਾਰ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਆੱਨਲਾਇਨ ਪੜ੍ਹਾਈ ਕਰਵਾਕੇ ਆਪਣਾਂ ਬਣਦਾ ਫਰਜ ਨਿਭਾ ਰਹੇ ਹਨ। ਪਰ ਪੰਜਾਬ ਦੇ ਸਿਹਤ ਮੰਤਰੀ ਇਸ ਆੱਨਲਾਇਨ ਪੜ੍ਹਾਈ ਕਰਵਾ ਰਹੇ ਅਧਿਆਪਕਾ ਦੇ ਯੋਗਦਾਨ ਤੋ ਅਨਜਾਣ ਅਧਿਆਪਕ ਵਰਗ ਵਿਰੁੱਧ ਬਿਆਨ ਜਾਰੀ ਕਰ ਰਹੇ ਹਨ ਕਿ ਸਰਕਾਰ ਅਧਿਆਪਕਾ ਨੂੰ ਘਰ ਬੈਠਿਆਂ ਨੂੰ ਨਹੀਂ ਦੇ ਸਕਦੀ ਤਨਖਾਹਾਂ ,ਸਿਹਤ ਮੰਤਰੀ ਦੇ ਇਸ ਬਿਆਨ ਨਾਲ ਸਮੂਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ,ਸਿਹਤ ਮੰਤਰੀ ਸ਼ਾਇਦ ਇਸ ਗਲ ਤੋ ਵੀ ਅਣਜਾਣ ਲਗਦੇ ਹਨ ਕਿ ਅਧਿਆਪਕ ਵਰਗ ਸਮਾਜ ਅਤੇ ਦੇਸ਼ ਦੀ ਰੀਡ ਦੀ ਹੱਡੀ ਹਨ ਅਤੇ ਇਹਨਾਂ ਇਸ ਤਰ੍ਹਾਂ ਦੇ ਬਿਆਨ ਸਿਹਤ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ । ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਵੀ ਸਿਹਤ ਮੰਤਰੀ ਦੇ ਅਧਿਆਪਕ ਵਰਗ ਵਿਰੁੱਧ ਬਿਆਨ ਦੀ ਤਿੱਖੀ ਅਲੋਚਨਾ ਕੀਤੀ।ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਕਈ ਜਿਲਿਆ ਵਿੱਚ ਅਧਿਆਪਕਾ ਨੂੰ ਬਤੌਰ ਨਸ਼ਾ ਰੋਕੂ ਅਫਸਰ ਅਤੇ ਮਾਈਨਿੰਗ ਰੋਕਣ ਤੇ ਡਿਊਟੀਆ ਲਗਾਉਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਧਿਆਪਕਾ ਨੂੰ ਸਿੱਖਿਆ ਨਾਲ ਜੁੜੇ ਕੰਮਾਂ ਤੱਕ ਹੀ ਸੀਮਤ ਰਖਿਆ ਜਾਵੇ ।ਇਸ ਸਮੇਂ ਹੋਰਨਾ ਤੋ ਇਲਾਵਾ ਬਲਾਕ ਪ੍ਰਧਾਨ ਚਮਕੌਰ ਸਿੰਘ, ਸੁਨੀਲ ਸੱਗੀ , ਬਲਵੀਰ ਸਿੰਘ,  ਸਟੇਟ ਕਮੇਟੀ ਮੈਂਬਰ ਦਰਸ਼ਨ ਸਿੰਘ, ਜਤਿੰਦਰ ਕਪਿਲ ਅਤੇ ਜਤਿੰਦਰ ਮਹਿਤਾ ਆਦਿ ਹਾਜ਼ਰ ਸਨ ।