ਗਰਮੀ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ

ਬੁੱਢੇ ਬਾਪ ਨੇ ਆਪਣੇ ਬਿਜਲੀ ਬੋਰਡ ਵਿੱਚ ਲੱਗੇ ਐਸ ਡੀ ਓ ਪੁੱਤਰ ਨੂੰ ਜ਼ਿਆਦਾ ਗਰਮੀ ਦੀ ਦੁਹਾਈ ਪਾਉਂਦਿਆਂ ਆਪਣੇ ਕਮਰੇ ਵਿੱਚ ਸੰਨ ਅਠਤਾਲੀ ਮਾਡਲ ਦੇ ਲੱਗੇ ਛੱਤ ਵਾਲੇ ਪੱਖੇ ਦੀ ਰਿਪੇਅਰ ਕਰਵਾਉਣ ਲਈ ਕਿਹਾ,ਜੋ ਪੰਜ ਮਿੰਟ ਬਾਅਦ ਮਸਾਂ ਹੀ ਇੱਕ ਗੇੜਾ ਲਿਆਉਂਦਾ ਸੀ, ਤੇ ਹਵਾ ਵੀ ਬਿਲਕੁਲ ਨਹੀਂ ਸੀ ਦਿੰਦਾ। ਪੁੱਤਰ ਕਹਿੰਦਾ ਕਿ ਬਾਪੂ ਐਨੀ ਕਿੰਨੀ ਕੁ ਗਰਮੀ ਆਂ,ਪਸੀਨਾ ਆਉਣ ਨਾਲ ਸਾਰੇ ਸਰੀਰ ਦੇ ਮੁਸਾਮ ਖੁੱਲ੍ਹ ਜਾਂਦੇ ਹਨ, ਜਿਨ੍ਹਾਂ ਦੀ ਤੇਰੀ ਉਮਰ  ਭਾਵ ਬੁਢੇਪੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਇਨੀਂ ਕਹਿਕੇ ਐਸ ਡੀ ਓ ਪੁੱਤਰ ਨੇ ਘਰ ਵਿੱਚ ਰੱਖੇ ਪਿਆਰੇ ਟੋਮੀ (ਕੁੱਤੇ)ਨੂੰ ਆਵਾਜ਼ ਮਾਰੀ ਤੇ ਕਹਿੰਦਾ ਟੋਮੀ ਟੋਮੀ ਆਜਾ ਅੰਦਰ ਬਾਹਰ ਬਹੁਤ ਗਰਮੀ ਹੈ,ਜੇ ਤੂੰ ਬੀਮਾਰ ਹੋ ਗਿਆ ਤਾਂ ਤੇਰੇ ਤੇ ਬਹੁਤ ਪੈਸੇ ਲੱਗਣਗੇ, ਟੋਮੀ ਤੇ ਪੁੱਤਰ ਨੇ ਏ ਸੀ ਕਮਰੇ ਵਿੱਚ ਵੜਕੇ ਦਰਵਾਜ਼ਾ ਬੰਦ ਕਰ ਲਿਆ ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556