- ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਕੱਲ੍ਹ ਤੋਂ 1 ਮਾਰਚ ਸਵੇਰ ਦਰਮਿਆਨ ਪੱਛਮੀ ਸਿਸਟਮ ਦੇ ਅਸਰ ਕਾਰਨ ਪੰਜਾਬ ਚ 1/2 ਵਾਰੀ ਕਿਤੇ-ਕਿਤੇ ( 5-25 ਫੀਸਦੀ ਇਲਾਕੇ 'ਚ) ਹਲਕੀ/ਦਰਮਿਆਨੀਆਂ ਫੁਹਾਰਾਂ ਅਤੇ ਕਿਣਮਿਣ ਦੀ ਉਮੀਦ ਹੈ।
ਬਰਸਾਤੀ ਹਲ-ਚਲ ਮੁੱਖ ਤੌਰ 'ਤੇ ਮਾਝੇ-ਦੁਆਬੇ ਸਮੇਤ ਪਹਾੜਾਂ ਲਾਗੇ ਪੈਂਦੇ ਖੇਤਰਾਂ 'ਚ ਹੋਣ ਦੀ ਆਸ ਹੈ । ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਸਾਹਿਬ ਜਿਲ੍ਹਿਆਂ ,ਦਸੂਹਾ, ਮੁਕੇਰੀਆਂ ਤਹਿਸੀਲ 'ਚ ਗਰਜ-ਚਮਕ ਨਾਲ 1/2 ਫੁਹਾਰਾਂ ਦੇ ਵਧੇਰੇ ਆਸਾਰ ਹਨ, ਅਤੇ 1/2 ਥਾਂ ਗੜ੍ਹੇਮਾਰੀ ਤੋੰ ਵੀ ਇਨਕਾਰ ਨਹੀਂ। ਅਗਲੇ 2-3 ਦਿਨਾਂ ਦੌਰਾਨ ਪਹਾੜ-ਪੁਰੇ 'ਤੇ ਦੱਖਣ-ਪੱਛਮ ਦੀ ਠੰਡੀ ਹਵਾ ਵਗੇਗੀ। ਜਿਆਦਾ ਹਲਚਲ ਅਗਲੇ 2 ਦਿਨ ਹੀ ਸੰਭਵ ਹੈ 1 ਮਾਰਚ ਸਵੇਰ ਤੋਂ ਸਿਸਟਮ ਕਮਜ਼ੋਰ ਹੋ ਜਾਵੇਗਾ।
ਧੰਨਵਾਦ ਸਹਿਤ।
ਪੇਸ਼ਕਸ਼ -
-ਸੁਖਦੇਵ ਸਲੇਮਪੁਰੀ
09780620233
ਸਮਾਂ - 25 ਫਰਵਰੀ, 2021 8:25 ਸ਼ਾਮ