ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਵਲੋਂ ਦੋ ਰੋਜਾਂ ਸੈਮੀਨਾਰ

ਮਹਿਲ ਕਲਾਂ/ਬਰਨਾਲਾ-ਫਰਵਰੀ 2021 -(ਗੁਰਸੇਵਕ ਸੋਹੀ)  

ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਵਲੋਂ ਪਿੰਡ ਧੂਲਕੋਟ ਜਿਲ੍ਹਾ ਲੁਧਿਆਣਾ ਵਿਖੇ ਮਜਦੂਰ ਸਿੱਖਿਆ ਤੇ ਦੋ ਰੋਜਾਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 18 ਸਾਲ ਤੋ 45 ਸਾਲ ਦੇ 80 ਦੇ ਕਰੀਬ ਮੈਬਰਾਂ  ਨੇ ਭਾਗ ਲਿਆ। 

ਇਸ ਮੌਕੇ ਕਿਰਤ ਮੰਤਰਾਲੇ ਵਲੋਂ ਰਿਜਨਲ ਡਾਇਰੈਕਟਰ ਇੰਚਾਰਜ ਸ੍ਰੀ ਜਗਦੀਪ ਸਿੰਘ ਜੀ ਦਫਤਰ ਚੰਡੀਗੜ੍ਹ ਅਤੇ ਲੇਖਾਕਾਰ ਕਿਰਤ ਮੰਤਰਾਲਾ ਸ੍ਰੀ ਗੋਬਿੰਦ ਰਾਮ ਜੀ ਨੇ ਸੰਬੋਧਨ ਕਰਦਿਆਂ ਵਿਭਾਗ ਵੱਲੋਂ ਗਰੀਬ ਮਜਦੂਰ ਅਤਿ ਪੱਛੜੇ ਵਰਗਾਂ ਲਈ ਸਰਕਾਰੀ ਪੱਧਰ ਤੇ ਲਾਗੂ ਸਕੀਮਾਂ ਬਾਰੇ ਦਸਿਆ ਗਿਆ। ਉਹਨਾਂ ਵਿਭਾਗ ਵਲੋਂ ਟੀ ਬੀ ਰੋਗਾਂ ਦੀ ਰੋਕਥਾਮ ਆਯੂਸਮਾਨ ਯੋਜਨਾ,ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ,ਕੋਵਿਡ 19 ਟੀਕਾਕਰਨ,ਘਰੇਲੂ ਹਿੰਸਾ,ਪੰਜਾਬ ਭਵਨ ਨਿਰਮਾਣ,ਮਜਦੂਰ ਕਲਿਆਣ ਬੋਰਡ ਆਦਿ ਬਾਰੇ ਵਿਸਥਾਰ ਪੂਰਬਕ ਦੱਸਿਆ ਗਿਆ। ਉਹਨਾਂ ਕਿਹਾ ਕਿ ਕਿਰਤ ਮੰਤਰਾਲੇ ਵਲੋਂ ਉਪਰਾਲਾ ਕੀਤਾ ਗਿਆ ਹੈ ਕਿ ਪਿੰਡ-ਪਿੰਡ ਜਾ ਕੇ ਮਜਦੂਰ ਵਰਗ ਨੂੰ ਜਾਗਰੂਕ ਕੀਤਾ ਜਾਵੇ ।

ਇਸ ਮੌਕੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਸੰਬੋਧਨ ਕਰਦਿਆਂ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਸਿੱਖਿਆ ਪੜੋ, ਜੁੜੋ,ਸੰਘਰਸ਼ ਕਰੋ ਤੇ ਅਮਲ ਕਰਨਾ ਚਾਹੀਦਾ ਹੈ। ਸਾਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਹਨਾ ਕੋਵਿਡ 19 ਦੇ ਲੱਛਣ ਬਚਾਅ ਤੇ ਟੀਕਾਕਰਨ ਬਾਰੇ ਚਾਨਣਾ ਪਾਇਆ ।

ਇਹ ਮਜਦੂਰ ਸਿੱਖਿਆ ਕੈਂਪ ਦਾ ਉਪਰਾਲਾ ਸਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਧੂਲਕੋਟ  ਦੇ ਪ੍ਰਧਾਨ ਅਮਰੀਕ ਸਿੰਘ ਜੀ ਬੰਟੀ ਦੇ ਯਤਨਾਂ ਕੀਤਾ ਗਿਆ। ਨਗਰ ਨਿਵਾਸੀਆਂ ਵਲੋਂ ਟੀਮ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੰਬੜਦਾਰ ਪ੍ਰੇਮ ਸਿੰਘ ਜੀ, ਸਰਦਾਰ ਨਾਜਰ ਸਿੰਘ ਜੀ,ਆਗੂ ਬਿਜਲੀ ਬੋਰਡ ਸਰਦਾਰ ਮੇਜਰ ਸਿੰਘ ਜੀ ਧੂਰਕੋਟ,ਸਾਬਕਾ ਪੰਚ ਸਰਦਾਰ ਜਗਦੇਵ ਸਿੰਘ ਧੂਲਕੋਟ,ਡਾਕਟਰ ਰਣਜੀਤ ਸਿੰਘ ਜੱਬਰ ਸਿੰਘ ਧੂਲਕੋਟ ਆਦਿ ਹਾਜਰ ਸਨ।