ਸੈਂਟਰ ਸਰਕਾਰ ਵੱਲੋਂ ਕੀਤੇ ਹੋਏ ਕਾਲੇ ਕਾਨੂੰਨ ਪਾਸ ਰੱਦ ਕਰਵਾ ਕੇ ਛੱਡਾਂਗੇ।    

ਹਠੂਰ/ਲੁਧਿਆਣਾ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਅੱਜ ਪਿੰਡ ਫੇਰੂਰਾਈ ਵਿਖੇ ਇਲਾਕਾ ਪੱਧਰੀ ਮੀਟਿੰਗ ਗੁਰਮੇਲ ਸਿੰਘ ਅੱਚਰਵਾਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ਼ਹੀਦ ਦਾਤਾਰ ਸਿੰਘ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਦੇਵ ਸਿੰਘ ਸੰਧੂ ਨੇ ਸੰਬੋਧਨ ਕਰਦੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿਖੇ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਕਿਸਾਨ ਮਜਦੂਰ ਆਮ ਲੋਕਾਂ ਨੂੰ ਜਾਗਰੂਕ ਕਰਕੇ ਪਹੁੰਚਣ ਲਈ ਮੀਟਿੰਗਾਂ ਕਰਵਾਈਆਂ ਜਾਣ।ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਅਜੀਤ ਸਿੰਘ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਦੱਸਿਆ ਕਿ ਚਾਚਾ ਅਜੀਤ ਸਿੰਘ ਨੇ1907 ਵਿੱਚ 9 ਮਹੀਨੇ ਕਿਸਾਨਾਂ ਦੇ ਹੱਕਾਂ ਖਾਤਰ ਸੰਘਰਸ਼ ਲੜ ਕੇ ਜਿੱਤਾਂ ਪ੍ਰਾਪਤ ਕੀਤੀਆਂ ਸਨ।  ਜੋ ਪਿਛਲੇ 6 ਮਹੀਨਿਆਂ ਤੋਂ ਤਿੰਨ ਕਾਲੇ ਕਾਨੂੰਨ 2 ਬਿੱਲਾਂ ਦੇ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਵੀ ਰੱਦ ਕਰਾ ਕੇ ਕਿਸਾਨਾਂ ਦੇ ਹੱਕ ਦਵਾ ਕੇ ਰਹਾਂਗੇ। ਮੀਟਿੰਗ ਵਿੱਚ ਹਾਜ਼ਰ ਕਿਸਾਨ ਆਗੂ ਬਲੌਰ ਸਿੰਘ,ਭਾਨ ਸਿੰਘ,ਜਸਵੀਰ ਸਿੰਘ,ਗੁਰਚਰਨ ਸਿੰਘ ਫੇਰੂਰਾਈ,ਧੀਰ ਸਿੰਘ,ਜੀਤ ਸਿੰਘ ਛੀਨੀਵਾਲ,ਨੰਬਰਦਾਰ ਹਰਿੰਦਰ ਸਿੰਘ ਸਿਵੀਆਂ,ਸਰਪੰਚ ਅਮਰਜੀਤ ਸਿੰਘ ਚੱਕ ਭਾਈਕਾ,ਗੁਰਮੇਲ ਸਿੰਘ ਅੱਚਰਵਾਲ ਭਜਨ ਸਿੰਘ ਆਦਿ ਕਿਸਾਨ ਹਾਜ਼ਰ ਸਨ।