ਨਜ਼ਾਇਜ਼ ਮਾਈਨਿੰਗ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜਾ

ਜਗਰਾਉਂ,ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-ਸਤਲੁਜ ਦਰਿਆ ਤੇ ਹੋ ਰਹੀ ਨਜਾਇਜ ਮਾਈਨਿੰਗ ਦਾ ਮਾਮਲਾ ਜਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜ ਗਿਆ ਹੈ।ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਜੋਰਾ ਸਿੰਘ ਪੁੱਤਰ ਬਾਕਰ ਸਿੰਘ ਪਿੰਡ ਗੋਰਸੀਆ ਖਾਨ ਮਹੁੰਮਦ ਅਤੇ ਕੁਲਵੀਰ ਸਿੰਘ ਪੁੱਤਰ ਮੁਨਸ਼ਾ ਸਿੰਘ ਪਿੰਡ ਅੱਕੂਵਾਲ ਨੇ ਦੱਸਿਆ ਕਿ ਵਿਧਾਨ ਸਭਾ ਦੀਆ ਚੋਣਾ ਨੂੰ ਮੁੱਖ ਰੱਖਦਿਆ ਸੂਬੇ ਵਿਚ ਹਾਈ ਅਲੱਰਟ ਜਾਰੀ ਕੀਤਾ ਗਿਆ ਹੈ ਅਤੇ ਦਿਨ-ਰਾਤ ਪੁਲਿਸ ਵੱਲੋ ਨਾਕੇ ਬੰਦੀ ਕੀਤੀ ਜਾਦੀ ਹੈ ਪਰ ਸਤਲੁਜ ਦਰਿਆ ਦੇ ਪਿੰਡ ਅੱਕੂਵਾਲ ਦੀ ਜਮੀਨ ਵਿਚੋ ਕੁਝ ਦਿਨ ਪਹਿਲਾ ਰਾਤ ਸਮੇ ਰੇਤ ਮਾਫੀਆ ਵੱਲੋ 70 ਤੋ 80 ਟਰਾਲੀਆ ਰੇਤਾ ਚੋਰੀ ਕੀਤਾ ਗਿਆ ਹੈ ਪਰ ਥਾਣਾ ਸਿੱਧਵਾ ਬੇਟ ਦੀ ਪੁਲਿਸ ਨੇ ਰੇਤ ਮਾਫੀਆ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ।ਜਿਸ ਕਰਕੇ ਅਸੀ ਲੁਧਿਆਣਾ ਦੇ ਡਿਪਟੀ ਕਮਿਸਨਰ ਨੂੰ ਬੇਨਤੀ ਪੱਤਰ ਦਿੱਤਾ ਹੈ।ਉਨ੍ਹਾ ਕਿਹਾ ਕਿ ਜੇਕਰ ਰੇਤ ਮਾਫੀਆ ਖਿਲਾਫ ਜਲਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਨਸਾਫ ਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਥਾਣਾ ਸਿੱਧਵਾ ਬੇਟ ਅੱਗੇ ਰੋਸ ਪ੍ਰਦਰਸਨ ਕਰਨਗੇ।ਉਨ੍ਹਾ ਦੱਸਿਆ ਕਿ ਰੇਤਾ ਚੋਰੀ ਕਰਨ ਵਾਲਿਆ ਦੇ ਖਿਲਾਫ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਵੀ ਬੇਨਤੀ ਪੱਤਰ ਦੇ ਦਿੱਤਾ ਹੈ।ਇਸ ਮੌਕੇ ਉਨ੍ਹਾ ਨਾਲ ਕਿਸਾਨ ਅਤੇ ਮਜਦੂਰ ਹਾਜ਼ਰ ਸਨ।