ਸ੍ਰੀ ਦਸਮੇਸ਼ ਗੁਰਦੁਆਰਾ ਸਾਹਿਬ ਵਲੋਂ ਹਸਪਤਾਲ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 21000 ਪੌਂਡ ਦਾ ਚੈੱਕ ਭੇਟ

ਬਰਮਿੰਘਮ ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਕੋਰੋਨਾ ਵਾਇਰਸ ਨੇ ਜਿਥੇ ਪੂਰੀ ਦੁਨੀਆਂ ਨੂੰ ਸੰਕਟ ਦੀ ਘੜੀ ਵਿੱਚ ਲਿਆਂਦਾ ਹੋਇਆ ਹੈ, ਉਥੇ ਹੀ ਇਸ ਔਖੀ ਘੜੀ ਵਿੱਚ ਮਾਨੁੱਖਤਾ ਦੀ ਸੇਵਾ ਲਈ ਵਿਦੇਸ਼ਾਂ ਵਿੱਚ ਵਸੇ ਐੱਨਆਰਆਈ ਪੰਜਾਬੀਆਂ ਦੀ ਸਹਾਇਤਾ ਲਈ ਸ੍ਰੀ ਦਸਮੇਸ਼ ਗੁਰਦੁਆਰਾ ਸਾਹਿਬ ਵਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਕੁਲਵੰਤ ਸਿੰਘ ਗੋਰਾ ਪ੍ਰਧਾਨ ਅਤੇ ਰਜਿੰਦਰ ਸਿੰਘ ਬਹਿਗਲ ਵਾਈਸ ਪ੍ਰਧਾਨ ਵਲੋਂ ਯੂਨੀਵਰਸਿਟੀ ਹਸਪਤਾਲਾਂ ਬਰਮਿੰਘਮ ਚੈਰੇਟੀ ਐਂਡ ਸੈਂਡਵੈਲ ਅਤੇ ਵੈਸਟ ਬਰਮਿੰਘਮ ਐੱਨਐੱਚਐੱਸ.ਟਰੱਸਟ ਨੂੰ 21000 ਪੌਂਡ ਦਾ ਚੈਕ ਭੇਟ ਕੀਤਾ ਗਿਆ। ਚੈਕ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹਰ ਔਖੀ ਘੜੀ ਵਿੱਚ ਮਨੁੱਖਤਾ ਦੀ ਸੇਵਾ ਕਰਨ ਦੀ ਗੁੜ੍ਹਤੀ ਮਹਾਨ ਗੁਰੂਆਂ ਪਾਸੋਂ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਭਵਿੱਖ ਵਿੱਚ ਵੀ ਟਰੱਸਟ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਮਦਦ ਕੀਤੀ ਜਾਵੇਗੀ।