ਕਾਉਂਕੇ ਕਲਾਂ, 6 ਜਨਵਰੀ ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਡਾਗੀਆਂ ਦੇ ਸਮਾਜ ਸੇਵੀ ਆਗੂ ਰਛਪਾਲ ਸਿੰਘ ਬੱਲ ਨੇ ਆਪਣੀ ਧੀ ਦੀ ਲੋਹੜੀ ਮਨਾ ਕੇ ਸਮਾਜ ਨੂੰ ਨਵੀਂ ਦਿਸਾ ਦੇਣ ਦੀ ਸੁਰੂ ਕੀਤੀ ਪਿਰਤ ਨੂੰ ਅੱਗੇ ਤੋਰਨ ਦੇ ਉੱਦਮ ਦੀ ਹਲਕੇ ਭਰ ਵਿਚ ਭਰਵੀ ਪ੍ਰੰਸਸ਼ਾ ਹੋ ਰਹੀ ਹੈ।ਉਨਾ ਦੇ ਗ੍ਰਹਿ ਵਿਖੇ ਉਨਾ ਦੀ ਧੀ ਗੁਰਨੀਤ ਕੌਰ ਦੀ ਲੋਹੜੀ ਨੂੰ ਲੈ ਕੇ ਵਿਆਹ ਵਰਗਾਂ ਮਹੌਲ ਸੀ ਤੇ ਹਰ ਕੋਈ ਉਨਾ ਦੇ ਇਸ ਉਦਮ ਦੀ ਸਲਾਘਾ ਤੇ ਵਧਾਈ ਦੇਣ ਲਈ ਘਰ ਪੱੁਜਿਆ ਹੋਇਆ ਸੀ।ਇਸ ਸਮੇ ਉਨਾ ਆਪਣੇ ਗ੍ਰਹਿ ਵਿਖੇ ਸੁਕਰਾਨੇ ਵਜੋ ਸ਼੍ਰੀ ਆਖੰਠ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ।ਇਸ ਮੌਕੇ ਵਿਸੇਸ ਤੌਰ ਤੇ ਵਧਾਈ ਦੇਣ ਪੁੱਜੇ ਸੰਤ ਬਾਬਾ ਇਕਬਾਲ ਸਿੰਘ ਦੌਧਰ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਨਾਲ ਜਿਥੇ ਸਮਾਜ ਨੂੰ ਚੰਗੀ ਸੇਧ ਮਿਲਦੀ ਹੈ ਉਥੇ ਸਮਾਜ ਵਿਚ ਧੀਆਂ ਨੂੰ ਪਿਆਰ ਕਰਨ ਤੇ ਉਨਾ ਦਾ ਸਨਮਾਨ ਕਰਨ ਦਾ ਵੀ ਸੰਦੇਸ ਮਿਲਦਾ ਹੈ।ਉਨਾ ਕਿਹਾ ਕਿ ਉਹ ਘਰ ਭਾਗਾ ਵਾਲੇ ਹੁੰਦੇ ਹਨ ਜਿੰਨਾ ਦੇ ਘਰ ਧੀਆਂ ਦਾ ਵਾਸਾ ਹੁੰਦਾ ਹੈ।ਪਿੰਡ ਦੇ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਾਬਕਾ ਸਰਪੰਚ ਜਗਦੀਸਰ ਸਿੰਘ ਨੇ ਵੀ ਧੀ ਦੀ ਲੋਹੜੀ ਮਨਾਉਣ ਤੇ ਰਛਪਾਲ ਸਿੰਘ ਦੇ ਸਮੁਚੇ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ।ਇਸ ਮੌਕੇ ਰਾਜਵੰਤ ਕੌਰ,ਬਲਜਿੰਦਰ ਕੌਰ,ਪਿਸੌਰਾ ਸਿੰਘ ਡਾਗੀਆਂ,ਦਲੀਪ ਕੌਰ,ਜਗਮੋਹਣ ਸਿੰਘ,ਇਕਬਾਲ ਸਿੰਘ ਆਦਿ ਵੀ ਹਾਜਿਰ ਸਨ।