ਯੂ.ਕੇ. ਦੀਆਂ ਕੰਪਨੀਆਂ ਵਲੋਂ ਦੋ ਦਿਨਾਂ 'ਚ 10 ਹਜ਼ਾਰ ਨੌਕਰੀਆਂ ਖ਼ਤਮ

ਆਉਂਦੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਕੰਮ ਤੋ ਵੇਹਲੇ ਹੋਣ ਦਾ ਖਦਸਾ

ਮਾਨਚੈਸਟਰ, ਜੁਲਾਈ  2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਯੂ.ਕੇ. ਦੀਆਂ 6 ਵੱਡੀਆਂ ਕੰਪਨੀਆਂ ਨੇ 10 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ । ਇਹ ਕੰਪਨੀਆਂ ਹਾਈ ਸਟਰੀਟ ਅਤੇ ਹਵਾਈ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ । ਜੌਹਨ ਲੁਈਸ ਦੇ ਕਈ ਸਟੋਰ ਬੰਦ ਕਰਨ ਅਤੇ ਕਾਮਿਆਂ ਨੂੰ ਕੱਢਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਟਾਪਸ਼ਾਪ, ਅਰਕੇਡੀਆ ਅਤੇ ਹੈਰੋਡਸ ਵਲੋਂ 1180 ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ । ਐਸ.ਐਸ. ਪੀ. ਗਰੁੱਪ ਨੇ ਕਿਹਾ ਹੈ ਕਿ ਯੂ.ਕੇ. ਭਰ ਅਤੇ ਮੁੱਖ ਦਫਤਰ 'ਚੋਂ 5000 ਤੱਕ ਨੌਕਰੀਆਂ ਖ਼ਤਮ ਕੀਤੀਆਂ ਜਾਣਗੀਆਂ । ਏਅਰ ਬੱਸ ਵਲੋਂ 1700 ਲੋਕਾਂ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ ਹੈ । ਕੋਵਿਡ 19 ਕਾਰਨ ਯੂ.ਕੇ. ਵਿਚ 6 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ, ਜਦ ਕਿ ਮਾਹਿਰਾਂ ਅਨੁਸਾਰ ਇਹ ਅੰਕੜਾ 20 ਲੱਖ ਤੱਕ ਪਹੁੰਚਣ ਦਾ ਅਨੁਮਾਨ ਹੈ ।