ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਵਿਚ ਚਾਹੇ ਨਗਰ ਕੌਸਲ ਦੀਅ੍੍ਾਂ ਚੋਣਾਂ ਦਾ ਐਲਾਨ ਹੋਣਾ ਬਾਕੀ ਹੈ ਪਰ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਗੋਪੀ ਸ਼ਰਮਾ ਨੇ ਜਗਰਾਉ ਤੋ ਨਗਰ ਕੌਸਲ ਦੀ ਚੋਣ ਲੜਣ ਦਾ ਐਲਾਨ ਕਰ ਦਿਤਾ।ਜਗਰਾਉ ਵਾਸੀ ਗੋਪੀ ਸ਼ਰਮਾ ਨੇ ਸਥਾਨਕ ਵਾਰਡ ਨੰਬਰ 13 ਤੋ ਚੋਣ ਲੜਣ ਦਾ ਐਲਾਨ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਕਈ ਦਹਾਕਿਆਂ ਤੋ ਹੀ ਰੰਗ ਦੀ ਪਾਰਟੀ ਦੇ ਕਾਬਜ਼ ਲੀਡਰਾਂ ਨੇ ਸ਼ਹਿਰ ਦਾ ਵਿਕਾਸ ਕਰਮ ਦੀ ਥਾਂ ਵਿਨਾਸ਼ ਹੀ ਕੀਤਾ ਹੈ।ਨਗਰ ਕੌਸਲ ਦੇ ਵਾਰਡ ਨੰਬਰ 13 ਤੋ ਚੋਣ ਲੜਣ ਦਾ ਫੈਸਲਾ ਕੀਤਾ ਹੈ।ਇਸ ਦੇ ਨਾਲ ਹੀ ਪਾਰਟੀ ਜਗਰਾੳੇ ਨੂੰ ਨਮੂਨੇ ਦਾ ਸ਼ਹਿਰ ਬਨਾੳਣ ਲਈ ਹੋਰਾਂ ਵਾਰਡਾਂ ਤੋ ਵੀ ਪਾਰਟੀ ਵਲੰਟੀਅਰ ਚੋਣ ਲੜਣਗੇ।