ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਹਠੂਰ ਲਾਇਬ੍ਰੇਰੀ ਲਈ ਪੁਸਤਕਾਂ ਭੇਟ

ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
 ਯੂਥ ਵੈਲਫੇਅਰ ਕਲੱਬ ਹਠੂਰ ਦੀ ਦੇਖ-ਰੇਖ 'ਚ ਚੱਲ ਰਹੀ ਮਾ.ਵਰਿੰਦਰ ਸਿੰਘ ਯਾਦਗਾਰੀ ਲਾਇਬ੍ਰੇਰੀ ਹਠੂਰ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਉੱਘੇ ਸਾਹਿਤਕਾਰ ਡਾ.ਗੁਲਜ਼ਾਰ ਪੰਧੇਰ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਸਤਨਾਮ ਸਿੰਘ ਗਾਹਲੇ ਅਤੇ ਨੌਜ਼ਵਾਨ ਲੇਖਕ ਤੇ ਡਾਇਰੈਕਟਰ ਕੁਲਦੀਪ ਲੋਹਟ ਆਦਿ ਉਚੇਚੇ ਤੌਰ 'ਤੇ ਪਹੁੰਚ ਕੇ ਸਮੂਹ ਮੈਂਬਰਾਂ ਦੇ ਰੂਬਰੂ ਹੋਏ। ਜਿਸ ਵਿਚ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਸਥਾਪਿਤ ਕੀਤੀ ਗਈ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਦੌਰਾਨ ਸਤਨਾਮ ਸਿੰਘ ਗਾਹਲੇ ਜੋ ਅੱਜ ਕੱਲ੍ਹ ਭਾਸ਼ਾ ਵਿਭਾਗ ਲੁਧਿਆਣਾ ਵਿਖੇ ਉਰਦੂ ਭਾਸ਼ਾ ਦੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ ਨੇ ਆਪਣੇ ਜੱਦੀ ਪਿੰਡ ਹਠੂਰ ਦੀ ਵਰਿੰਦਰ ਯਾਦਗਾਰੀ ਲਾਇਬਰੇਰੀ ਲਈ 150 ਦੇ ਕਰੀਬ ਸਾਹਿਤਕ ਕਿਤਾਬਾਂ ਜੋ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਭੇਜੀਆਂ ਗਈਆਂ ਸਨ, ਵਰਿੰਦਰ ਯਾਦਗਾਰੀ ਲਾਇਬਰੇਰੀ ਹਠੂਰ ਦੇ ਮੈਂਬਰਾਂ ਨੂੰ ਭੇਂਟ ਕੀਤੀਆਂ।ਇਸ ਮੌਕੇ ਸਤਨਾਮ ਸਿੰਘ ਗਾਹਲੇ,ਜਸਵੀਰ ਸਿੰਘ ਝੱਜ ਤੇ ਸੁਖਮਿੰਦਰ ਰਾਮਪੁਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾਂ ਬੇਹੱਦ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਹਿਤ ਗਿਆਨ ਬਾਝੋਂ ਨੌਜਵਾਨ ਦਿਸ਼ਹੀਣਤਾ ਵੱਲ ਵੱਧ ਜਾਂਦੇ ਹਨ ਤੇ ਨਸ਼ਿਆਂ ਤੇ ਹੋਰਨਾਂ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਕੇ ਜਵਾਨੀ ਗਾਲ ਬੈਠਦੇ ਹਨ। ਉਨ੍ਹਾਂ ਕਿਹਾ ਕਿ ਇਹ ਲਾਇਬਰੇਰੀ ਯੁਵਾ ਪੀੜ੍ਹੀ ਲਈ ਚੇਤਨਾਂ ਦਾ ਚਾਨਣ ਸਾਬਿਤ ਹੋਵੇਗੀ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕਲੱਬ ਪ੍ਰਧਾਨ ਵਲੋਂ ਭਾਸ਼ਾ ਵਿਭਾਗ ਦੀ ਸਮੁੱਚੀ ਟੀਮ, ਖਾਸਕਰ ਕੁਲਦੀਪ ਲੋਹਟ ਤੇ ਸਤਨਾਮ ਸਿੰਘ ਗਾਹਲੇ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪ੍ਰਧਾਨ ਗਗਨਦੀਪ ਜਿੰਦਲ, ਮੀਤ ਪ੍ਰਧਾਨ ਸਵਰਨ ਸਿੰਘ, ਮਾ.ਜਸਵਿੰਦਰ ਜਸਵੀ, ਮਾ.ਸਤਨਾਮ ਸਿੰਘ ਖਾਲਸਾ, ਮਾ.ਰਣਜੀਤ ਹਠੂਰ, ਗੁਰਦੀਪ ਸਿੰਘ, ਸਾਬਕਾ ਪ੍ਰਧਾਨ ਮਾ.ਸਤਨਾਮ ਸਿੰਘ,ਅਰਸ਼ ਹੀਰਾ,ਅਤੇ ਅਜਮੇਰ ਸਿੰਘ ਆਦਿ ਹਾਜ਼ਰ ਸਨ।