ਸਿੱਧਵਾਂ ਬੇਟ(ਜਸਮੇਲ ਗਾਲਿਬ)ਠੰਡ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ ਜੋ ਕਿ ਆਉਦੇ ਕਈ ਦਿਨਾਂ ਤਕ ਰਾਹਤ ਮਿਲਣ ਦੇ ਆਸਾਰ ਨਹੀ ਹਨ।ਇਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ 4 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲ ਕੇ 10 ਤੋ 3 ਵਜੇ ਤੱਕ ਕਰਨ ਦੇ ਹੁਕਮ ਕੀਤੇ ਸਨ ਪਰ ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਪਰ ਕੁਝ ਸਕੂਲ ਵਾਲੇ ਨੇ ਹਮੇਸ਼ਾ ਦੀ ਆਪਣੇ ਆਪ ਨੂੰ ਸਰਕਾਰ ਤੋ ਵੀ ਉਤੇ ਸਮਝਦੇ ਸਵੇਰੇ ਸਵਾ ਅੱਠ ਵਜੇ ਹੀ ਸਕੂਲ ਲਾਏ। ਸਵੇਰੇ ਜਦੋ ਪਿੰਡ ਅਤੇ ਕਸਬਿਆਂ ਚੋ ਸਵੇਰੇ ਸਾਢੇ 6 ਸੱਤ ਵਜੇ ਹੀ ਉਕਤ ਸਕੂਲ ਦੀਆਂ ਵੈਨਾਂ ਬੱਿਿਚਆਂ ਨੂੰ ਲਿਜਾ ਰਹੀਆਂ ਸਨ ਤਾਂ ਠੰਡ 'ਚ ਬੱਚਿਆਂ ਦਾ ਬੁਰਾ ਹਾਲ ਸੀ।