ਜੇ ਪਾਰਟੀ ਵੱਲੋਂ ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ
ਅਜੀਤਵਾਲ (ਬਲਵੀਰ ਸਿੰਘ ਬਾਠ 0 ਹਲਕਾ ਨਿਹਾਲ ਸਿੰਘ ਵਾਲਾ ਦਾ ਸੰਭਾਵੀ ਚੋਣ ਦੰਗਲ ਉਸ ਸਮੇਂ ਭਖਦਾ ਨਜ਼ਰ ਆਇਆ ਜਦੋਂ ਪੱਤੋ ਹੀਰਾ ਸਿੰਘ ਦੇ ਅਕਾਲੀ ਵਰਕਰਾਂ ਨੇ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਫਤਵਾ ਦਿੰਦਿਆ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਪ੍ਰੀਤਮ ਸਿੰਘ ਢੁੱਡੀਕੇ ਨੂੰ ਉਮੀਦਵਾਰ ਵਜੋਂ ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਅਕਾਲੀ ਲੀਡਰ ਜਰਨੈਲ ਸਿੰਘ ਪੱਤੋਂ ਹੀਰਾ ਨੇ ਕਿਹਾ ਕਿ ਅੱਜ ਪਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿਚ ਅਕਾਲੀ ਵਰਕਰਾਂ ਨੇ ਪ੍ਰੀਤਮ ਸਿੰਘ ਢੁੱਡੀਕੇ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਐਲਾਨ ਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ ਜਰਨੈਲ ਸਿੰਘ ਨੇ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਪ੍ਰੀਤਮ ਸਿੰਘ ਢੁੱਡੀਕੇ ਇਕ ਪੁਰਾਣੇ ਟਕਸਾਲੀ ਵਰਕਰ ਵਜੋਂ 1978 ਤੋਂ ਲੈ ਕੇ ਅੱਜ ਤੱਕ ਇਕਇਕੋ ਪਾਰਟੀ ਨਾਲ ਜੁਡ਼ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਰਕਰ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ ਪਾਰਟੀ ਦਾ ਹਰ ਹੁਕਮ ਨੂੰ ਮੰਨਦਿਆਂ ਉਨ੍ਹਾਂ ਹੁਣ ਤੱਕ ਪਾਰਟੀ ਦੀ ਚਡ਼੍ਹਦੀ ਕਲਾ ਲਈ ਕੰਮ ਗੀਤਾ ਅੱਜ ਪਰੀਤਮ ਸਿੰਘ ਢੁੱਡੀਕੇ ਦਾ ਉਨ੍ਹਾਂ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਪ੍ਰੀਤਮ ਸਿੰਘ ਦੇ ਹੱਕ ਚ ਫਤਵਾ ਦਿੱਤਾ ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਪੱਤੋ ਹੀਰਾ ਸਿੰਘ ਦੇ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਸੇਵਾ ਦਿੰਦੀ ਹੈ ਤਾਂ ਤਨਦੇਹੀ ਅਤੇ ਈਮਾਨਦਾਰੀ ਨਾਲ ਹਲਕੇ ਦੀ ਸੇਵਾ ਦਿਨ ਰਾਤ ਕਰਨ ਲਈ ਯਤਨਸ਼ੀਲ ਹੋਣਗੇ ਇਸ ਸਮੇਂ ਉਨ੍ਹਾਂ ਨਾਲ ਜਰਨੈਲ ਸਿੰਘ ਧਰਮਪਾਲ ਸਿੰਘ ਕੁਲਵੰਤ ਸਿੰਘ ਸੁਖਜੀਤ ਸਿੰਘ ਰਾਜਿੰਦਰ ਸਿੰਘ ਕਮਲਜੀਤ ਸਿੰਘ ਮਨਪ੍ਰੀਤ ਸਿੰਘ ਮੇਘ ਸਿੰਘ ਲੈਂਬਰ ਸਿੰਘ ਜਸਕਰਨ ਸਿੰਘ ਬਿੰਦਰ ਸਿੰਘ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ