ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-
ਨੰਬਰਦਾਰ ਪਰਮਿੰਦਰ ਸਿੰਘ ਚਾਹਲ (ਗਾਲਿਬ) ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਛੋਟੀ ਉਮਰੇ ਆਲ ਇੰਡੀਆ ਵਿਚ ਨਾਮਣਾ ਖੱਟਣ ਵਾਲੇ ਗਾਲਿਬ ਨੇ ਨੰਬਰਦਾਰਾ ਯੂਨੀਅਨ ਦੇ ਗੁਲੂਕੋਸ ਲਾ ਕੇ ਯੂਨੀਅਨ ਦੀ ਸਿਹਤ ਬਹੁਤ ਵਧੀਆ ਨਰੋਈ ਬਣਾਈ! ਗਾਲਿਬ ਆਪਣੇ ਗੁਣਾਂ ਕਾਰਨ ਪਹਿਲਾਂ ਜਗਰਾਉਂ ਤਹਿਸੀਲ ਦੇ ਮੀਤ ਪ੍ਰਧਾਨ ਬਣੇ ਪਰ ਨੰਬਰਦਾਰ ਸਾਥੀਆਂ ਨੇ ਹੀਰੇ ਨੂੰ ਪਛਾਣਦੇ ਹੋਏ ਗਾਲਿਬ ਨੂੰ ਤਹਿਸੀਲ ਜਗਰਾਉਂ ਦਾ ਪ੍ਰਧਾਨ ਬਣਾਇਆ, ਗਾਲਿਬ ਦੀ ਮਿਹਨਤ ਨੂੰ ਦੇਖਦੇ ਦੂਜੀ ਵਾਰ ਵੀ ਜਗਰਾਉਂ ਤਹਿਸੀਲ ਦੀ ਪ੍ਰਧਾਨਗੀ ਦਾ ਤਾਜ ਵੀ ਗਾਲਿਬ ਦੇ ਹਿੱਸੇ ਆੲਿਅਾ! ਜਗਰਾਉਂ ਦਾ ਪ੍ਰਧਾਨ ਹੁੰਦਿਆਂ ਗਾਲਿਬ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਅਖ਼ਬਾਰਾਂ ਅਤੇ ਚੈਨਲਾਂ ਰਾਹੀਂ ਦੇਸ਼ ਪੱਧਰ ਤੱਕ ਪਹੁੰਚਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਨੰਬਰਦਾਰ ਸਾਹਿਬਾਨਾਂ ਨੇ ਗ਼ਾਲਿਬ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਮਾਣ ਦਿੱਤਾ! ਗਾਲਿਬ ਨੇ ਸਾਰੇ ਜ਼ਿਲ੍ਹੇ ਦੇ ਨੰਬਰਦਾਰ ਭਰਾਵਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹੱਲ ਕੱਢਣ ਲਈ ਕੋਸ਼ਿਸ਼ਾਂ ਕੀਤੀਅਾਂ, ਜਿਸ ਕਾਰਨ ਲੁਧਿਆਣੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਵਿੱਚ ਸਾਰੇ ਨੰਬਰਦਾਰ ਭਰਾਵਾਂ ਦੇ ਹਰਮਨ ਪਿਆਰੇ ਨੇਤਾ ਬਣ ਗੲੇ।
ਪੰਜਾਬ ਦੇ ਨੰਬਰਦਾਰ ਭਾਗਾਂ ਵਾਲੇ ਕਿਉਂਕਿ ਆਲ ਇੰਡੀਆ ਨੰਬਰਦਾਰਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਗਾਲਿਬ ਕਰਕੇ ਪੰਜਾਬ ਦੇ ਹਿੱਸੇ ਆਇਆ ਹੈ! ਆਪ ਜੀ ਨੂੰ ਪੜ੍ਹ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਿ ਅੱਜ ਚੰਡੀਗੜ੍ਹ ਵਿਖੇ ਆਲ ਇੰਡੀਆ ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਸਰਦਾਰ ਪਰਮਿੰਦਰ ਸਿੰਘ ਚਾਹਲ ਨੂੰ ਆਲ ਇੰਡੀਆ ਨੰਬਰਦਾਰ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਡੀਆ ਦੀਆਂ ਏਨੀਆਂ ਸਟੇਟਾਂ ਹੋਣ ਦੇ ਬਾਵਜੂਦ ਗਾਲਿਬ ਦੀ ਕਾਬਲੀਅਤ ਸਦਕਾ ਇਹ ਅਹੁਦਾ ਪੰਜਾਬ ਦੇ ਹਿੱਸੇ ਆਇਆ ਹੈ।