ਭਾਰਤ ਸਰਕਾਰ ਨੇ ਪਾਸਪੋਰਟ ਵਿੱਚ ਲਿਆਂਦੀ ਤਬਦੀਲੀ

ਹੁਣ ਪਾਸਪੋਰਟ ਨਾਲ ਛੇੜਛਾੜ ਕਰਨ ਵਾਲੇ ਹੋ ਜਾਣ ਸਾਵਧਾਨ

ਪਾਸਪੋਰਟ ਦਾ ਹਰੇਕ ਪੇਜ ਹੋਵੇਗਾ ਡਬਲ ਬਾਰ ਕੋਡਡ

ਦਿੱਲੀ, ਨਵੰਬਰ 2019-(ਇਕਬਾਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)-

ਹੁਣ ਭਾਰਤ ਸਰਕਾਰ ਨੇ ਨਵੀਂ ਪਾਸਪੋਰਟ ਬੁੱਕ ਜਾਰੀ ਕਰ ਦਿੱਤੀ ਹੈ। ਪਾਸਪੋਰਟ ਦੇ ਸਫਿਆਂ ਤੇ ਉਸ ਦੇ ਬਾਰਕੋਡ ‘ਚ ਛੇੜਖਾਨੀ ਆਸਾਨ ਨਹੀਂ ਹੋਵੇਗੀ। ਨਾਲ ਹੀ ਉਸ ਨੂੰ ਨੁਕਸਾਨ ਪਹੁੰਚਣ ਤੋਂ ਵੀ ਬਚਾਇਆ ਜਾ ਸਕੇਗਾ। ਇਸ ਵਿਚ ਅੰਦਰ ਦੇ ਸਫੇ ਜਿੱਥੇ ਪਹਿਲਾਂ ਤੋਂ ਬਿਹਤਰ ਹਨ, ਉੱਥੇ ਇਸ ਦੇ ਬਾਰਕੋਡ ਨੂੰ ਵੀ ਹੋਰ ਸੁਰੱਖਿਅਤ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੀ ਪਰਤ ਦੇ ਬਾਰ ਕੋਡ ਨੂੰ ਜੇਕਰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਦੂਜੇ ਹਿੱਸੇ ਦੇ ਬਾਰ ਕੋਡ ਨਾਲ ਸਾਰੀਆਂ ਗੜਬੜੀਆਂ ਫੜੀਆਂ ਜਾ ਸਕਣਗੀਆਂ। ਮੀਡੀਆ ਰਿਪੋਰਟਾਂ ਅਨੁਸਾਰ ਨਾਸਿਕ ਸਥਿਤ ਪ੍ਰਿੰਟਿੰਗ ਪ੍ਰੈੱਸ ਤੋਂ ਨਵੀਂ ਪਾਸਪੋਰਟ ਬੁੱਕ ਲਖਨਊ ਭੇਜੀ ਗਈ ਹੈ। ਨਵੇਂ ਪਾਸਪੋਰਟ ‘ਚ ਅੰਦਰ ਦੇ ਪੇਜ ਨੂੰ ਕੱਢ ਕੇ ਉਸ ਦੀ ਥਾਂ ਦੂਜੇ ਪੇਜ ਲਗਾ ਕੇ ਡੁਪਲੀਕੇਸੀ ਨਹੀਂ ਹੋ ਸਕੇਗੀ। ਦੱਸ ਦਈਏ ਕਿ ਹਰ ਪੇਜ ਦਾ ਡੈਟਾ ਸਿਸਟਮ ‘ਚ ਫੀਡ ਰਹੇਗਾ। ਇਮੀਗਰੇਸ਼ਨ ਦੇ ਸਮੇਂ ਵੀ ਪੇਜ ਦੇ ਆਧਾਰ ‘ਤੇ ਕਿਸੇ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇਗਾ। ਪਾਸਪੋਰਟ ਦੇ ਬਾਰ ਕੋਡ ‘ਚ ਹੇਰਾਫੇਰੀ ਤੇ ਸੂਚਨਾਵਾਂ ਲੁਕਾਉਣ ਤੋਂ ਰੋਕਣ ਲਈ ਦੋ ਲੇਅਰ ਵਾਲੇ ਬਾਰ ਕੋਡ ਹੁਣ ਪਾਸਪੋਰਟ ‘ਚ ਹੋਣਗੇ।ਇਸ ਦਾ ਮਤਲਬ ਕੇ ਓਹ ਲੋਕ ਜੋ ਕਿਤੇ ਨਾ ਕਿਤੇ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪੌਦੇ ਹਨ ਹੁਣ ਬਾਜ ਆ ਜਾਣ ।