ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਵੈਸਟ ਬਰਾਮੀਚ/ਸਮੈਥਿਕ/ਬਰਮਿੰਘਮ, ਨਵੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਮਿਟੀ ਧੁੰਦ ਜਗ ਚਾਨਣ ਹੋਇਆ ਸਤਿ ਗੁਰੂ ਨਾਨਕ ਪ੍ਰਗਟਿਆ । 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਏ ਤੋਂ ਆਰੰਭ ਹੋਕੇ ਗੁਰਦੁਆਰਾ ਗੁਰੂ ਨਾਨਕ ਐਡਵਡ ਸਟਰੀਟ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਓਲਡਵਰੀ ਅਤੇ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਓਲਡਵਰੀ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸੰਗ ਜੀ ਸੈਂਟ ਪੋਲ ਰੋਡ ਤੇ ਜਿਥੇ ਨਗਰ ਕੀਰਤਨ ਦਾ ਸਵਾਗਤ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਬੀਰ ਸਿੰਘ ਬੀਰ,ਓਪਿਦਰਪਾਲ ਸਿੰਘ ਹੈਪੀ,ਦਵਿੰਦਰ ਸਿੰਘ ਸਟੇਜ ਸੈਕਟਰੀ,ਗਿਆਨੀ ਰਵਿੰਦਰਪਾਲ ਸਿੰਘ ਹੈਡ ਗ੍ਰੰਥੀ ਅਤੇ ਸਮੂਹ ਸੇਵਾਦਾਰਾਂ ਵਲੋਂ ਭਰਮਾ ਸਵਾਗਤ ਕੀਤਾ ਗੁਰ ਸਾਹਿਬ ਜੀ ਨੂੰ ਰੁਮਾਲ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਗਿਆ।ਉਸ ਉਪਰੰਤ ਨਗਰ ਕੀਰਤਨ ਸਮੈਥਿਕ ਵੱਡੇ ਗੁਰਦੁਆਰਾ ਸਾਹਿਬ ਪਹੁੰਚਿਆ ਜਿਥੇ 3 ਵਜੇ ਸ਼ਾਮ ਤੋਂ ਬਾਦ ਨਗਰ ਕੀਰਤਨ ਦੀ ਸੰਪੂਰਨ ਤਾਂ ਹੋਈ ਜਿਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਮੂਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਨਗਰ ਕੀਰਤਨ ਨੂੰ ਜਿਆਇਆ ਆਖਿਆ।ਨਗਰ ਕੀਰਤਨ ਦੀ ਖਾਸ ਵਸੇਸ ਤਾਂ ਠਾਠਾਂ ਮਾਰਦੇ ਇਕੱਠ ਅੰਦਰ ਪੰਜ ਪਿਆਰਿਆ ਦੀ ਅਗਵਾਈ ਵਿੱਚ ਸਾਹਿਬ ਸ਼੍ਰੀ ਗਰੁ ਗ੍ਰੰਥ ਸਾਹਿਬ ਜੀ ਦੀ ਮਜੂਦਗੀ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਇਕ ਮਿਸਾਲ ਸੀ।ਸੇਵਾਦਾਰ ਭਾਈ ਦਇਆ ਸਿੰਘ ਅਤੇ ਭਾਈ ਜਸਵੰਤ ਸਿੰਘ ਵਲੋਂ ਗੁਰੂ ਸਾਹਿਬ ਦੀਆਂ ਸੇਵਾਮਾ ਬਾਖੂਬੀ ਨਿਵਾਇਆ ਗਇਆ।